Advertisement
ਨਿੱਜੀ ਕੰਪਨੀ ਦੀ ਇਕ ਬੱਸ ਗਿਦੜਬਾਹਾ ਤੋਂ ਮੁਕਤਸਰ ਵੱਲ ਵਾਇਆ ਸੋਥਾ ਆ ਰਹੀ ਸੀ ਜੋ ਪਿੰਡ ਸੋਥਾ ਕੋਲ ਇਕ ਵਾਹਨ ਨੂੰ ਸਾਇਡ ਦੇਣ ਲੱਗਿਆਂ ਜ਼ਮੀਨ ਵਿੱਚ ਧੱਸਣ ਕਰ ਕੇ ਖੇਤਾਂ ’ਚ ਪਲਟ ਗਈ। ਪਰ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਰਿਹਾ। ਜਾਣਕਾਰੀ ਅਨੁਸਾਰ ਬਾਰਸ਼ਾਂ ਕਰਕੇ ਸੜਕ ਲਾਗਲੀ ਮਿੱਟੀ ਪੋਲੀ ਸੀ ਜਿਸ ਕਰਕੇ ਬੱਸ ਪਲਟੀ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਸਵਾਰੀਆਂ ਨੂੰ ਬੱਸ ਵਿੱਚੋਂ ਕੱਢਿਆ। ਕੁਝ ਸਵਾਰੀਆਂ ਦੇ ਝਰੀਟਾਂ ਤੇ ਮਮੂਲੀ ਸੱਟਾਂ ਵੱਜੀਆਂ।
Advertisement
Advertisement
×