ਗ਼ੈਰਕਾਨੂੰਨੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ
ਇੱਥੋਂ ਦੀ ਧੋਬੀਆਣਾ ਬਸਤੀ ’ਚ ਠੇਕੇ ਵਾਲੇ ਚੌਕ ਨੇੜਲੀ ਗਲੀ ਨੰਬਰ ਇੱਕ ’ਚ ਕਥਿਤ ਗ਼ੈਰ-ਕਾਨੂੰਨੀ ਢੰਗ ਨਾਲ ਬਣੀ ਇਮਾਰਤ ਨੂੰ ਅੱਜ ਪ੍ਰਸ਼ਾਸਨ ਵੱਲੋਂ ਢਾਹ ਦਿੱਤਾ ਗਿਆ। ਸਿਵਲ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਇਹ ਇਮਾਰਤ ਮਨਜੀਤ ਕੌਰ ਉਰਫ਼ ਹਰਬੰਸ ਕੌਰ ਉਰਫ਼...
Advertisement
ਇੱਥੋਂ ਦੀ ਧੋਬੀਆਣਾ ਬਸਤੀ ’ਚ ਠੇਕੇ ਵਾਲੇ ਚੌਕ ਨੇੜਲੀ ਗਲੀ ਨੰਬਰ ਇੱਕ ’ਚ ਕਥਿਤ ਗ਼ੈਰ-ਕਾਨੂੰਨੀ ਢੰਗ ਨਾਲ ਬਣੀ ਇਮਾਰਤ ਨੂੰ ਅੱਜ ਪ੍ਰਸ਼ਾਸਨ ਵੱਲੋਂ ਢਾਹ ਦਿੱਤਾ ਗਿਆ। ਸਿਵਲ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਇਹ ਇਮਾਰਤ ਮਨਜੀਤ ਕੌਰ ਉਰਫ਼ ਹਰਬੰਸ ਕੌਰ ਉਰਫ਼ ਬੰਸੋ ਪਤਨੀ ਕਾਲਾ ਸਿੰਘ ਵੱਲੋਂ ਉਸਾਰੀ ਗਈ ਸੀ। ਅੱਗੇ ਕਿਹਾ ਗਿਆ ਕਿ ਕਬਜ਼ਾਕਾਰੀਆਂ ਨੂੰ ਕਈ ਦਫ਼ਾ ਨੋਟਿਸ ਜਾਰੀ ਕਰਕੇ ਜਗ੍ਹਾ ਖਾਲੀ ਕਰਨ ਲਈ ਕਿਹਾ ਗਿਆ ਸੀ, ਪਰ ਨੋਟਿਸਾਂ ’ਤੇ ਅਮਲ ਨਾ ਹੋਣ ਕਰਕੇ ਇੱਥੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ। ਐੱਸ ਐੱਸ ਪੀ ਅਮਨੀਤ ਕੌਂਡਲ ਨੇ ਵੱਖਰੇ ਤੌਰ ’ਤੇ ਦੱਸਿਆ ਕਿ ਅੱਜ ਦੀ ਕਾਰਵਾਈ ਸਬੰਧੀ ਸਮਰੱਥ ਅਥਾਰਿਟੀ ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਵੱਲੋਂ ਬਿਲਡਿੰਗ ਢਾਹੁਣ ਮੌਕੇ ਪੁਲੀਸ ਦੇ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ।
Advertisement
Advertisement
×

