ਬੁੱਧ ਰਾਮ ਵੱਲੋਂ ਖੱਤਰੀਵਾਲ ਤੇ ਕਾਹਨਗੜ੍ਹ ’ਚ ਵਾਟਰ ਵਰਕਸ ਦਾ ਨੀਂਹ ਪੱਥਰ
ਜੋਗਿੰਦਰ ਸਿੰਘ ਮਾਨ
ਬੁਢਲਾਡਾ (ਮਾਨਸਾ), 9 ਜੁਲਾਈ
ਵਿਧਾਨ ਸਭਾ ਚੋਣਾਂ ਦੌਰਾਨ ਪਿੰਡ ਕਾਹਨਗੜ੍ਹ ਅਤੇ ਖੱਤਰੀਵਾਲਾ ਵਿੱਚ ਵਾਟਰ ਵਰਕਸ ਉਸਾਰਨ ਦਾ ਵਾਅਦਾ ਕੀਤਾ ਗਿਆ ਸੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਇਨ੍ਹਾਂ ਪਿੰਡਾਂ ਵਿੱਚ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਕਾਹਨਗੜ੍ਹ ਲਈ 350.34 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਉਸਾਰਿਆ ਜਾਣਾ ਹੈ, ਜਿੱਥੇ 1000 ਘਰਾਂ ਲਈ ਸ਼ੁੱਧ ਪਾਣੀ ਸਪਲਾਈ ਕੀਤਾ ਜਾਵੇਗਾ। ਇਸੇ ਤਰਜ 'ਤੇ ਪਿੰਡ ਖੱਤਰੀਵਾਲਾ ਵਿੱਚ 252.93 ਲੱਖ ਦੀ ਲਾਗਤ ਨਾਲ 400 ਘਰਾਂ ਲਈ ਜਲ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਵਾਟਰ ਵਰਕਸ ਨਹਿਰੀ ਪਾਣੀ ਦੇ ਅਧਾਰਤ ਹੋਣਗੇ ਅਤੇ ਪਾਣੀ ਨੂੰ ਫਿਲਟਰ ਕਰਨ ਲਈ ਇਸ ਵਿੱਚ ਨਵੀਂ ਤਕਨੀਕ ਦਾ ਫਿਲਟਰ ਵਰਤਿਆ ਜਾਵੇਗਾ, ਜਿਸ ਨੂੰ ਤਕਨੀਕੀ ਭਾਸ਼ਾ ਵਿੱਚ ਪੀਐੱਸਐੱਫ (ਪ੍ਰੈਸ਼ਰ ਸ਼ੈੱਡ ਫਿਲਟਰ) ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਖੱਤਰੀਵਾਲਾ ਵਿੱਚ 50 ਹਜ਼ਾਰ ਲੀਟਰ ਸਮਰੱਥਾ ਵਾਲੀ ਟੈਂਕੀ ਬਣਾਈ ਜਾਵੇਗੀ, ਜਦੋਂ ਕਿ ਪਿੰਡ ਕਾਹਨਗੜ੍ਹ ਵਿੱਚ 1.50 ਲੱਖ ਲੀਟਰ ਦੀ ਸਮਰੱਥਾ ਵਾਲੀ ਟੈਂਕੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵੇਂ ਪਿੰਡਾਂ ਵਿੱਚ ਨਿਰਵਿਘਨ ਤੌਰ ਤੇ ਸ਼ੁੱਧ ਪਾਣੀ ਦੀ ਸਪਲਾਈ ਦਾ ਕੰਮ ਪੂਰਾ ਹੋ ਜਾਵੇਗਾ।
ਇਸ ਮੌਕੇ ਰਜਿੰਦਰ ਸਿੰਘ ਗੋਬਿੰਦਪੁਰਾ, ਪਰੇਮ ਸਿੰਘ ਸਰਪੰਚ, ਜਗਤਾਰ ਸਿੰਘ ਤਾਰੀ, ਗੁਰਦੀਪ ਸਿੰਘ ਸਰਪੰਚ ਦਿਆਲਪੁਰਾ, ਜਗਸੀਰ ਸਿੰਘ ਜੱਗੀ ਸਰਪੰਚ ਕਾਨਗੜ੍ਹ, ਕੁਲਦੀਪ ਸਿੰਘ ਬਖਸ਼ੀਵਾਲਾ, ਸੰਸਾਰ ਸਿੰਘ, ਕੁਲਵਿੰਦਰ ਸਿੰਘ, ਚਮਕੌਰ ਸਿੰਘ, ਜਗਤਾਰ ਸਿੰਘ, ਕੇਵਲ ਸ਼ਰਮਾ, ਲਲਿਤ ਜੈਨ, ਦਿਲਬਾਗ ਸਿੰਘ ,ਬਲਕਾਰ ਸਿੰਘ, ਗੁਰਦੀਪ ਸਿੰਘ, ਸੀਤਾ ਸਿੰਘ, ਗੁਰਦੇਵ ਸਿੰਘ, ਸਿਕੰਦਰ ਸਿੰਘ ਤੇ ਰਛਪਾਲ ਸਿੰਘ ਵੀ ਮੌਜੂਦ ਸਨ।