ਬਸਪਾ ਵੱਲੋਂ ਬਰਨਾਲਾ ਸ਼ਹਿਰੀ ਕਮੇਟੀ ਦੀ ਚੋਣ
ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਹਲਕਾ ਪ੍ਰਧਾਨ ਪ੍ਰਿੰਸੀਪਲ ਪਿਆਰਾ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਆਜ਼ਾਦ ਨਗਰ ਦੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਹੋਈ। ਪ੍ਰਿੰਸੀਪਲ ਪਿਆਰਾ ਸਿੰਘ ਨੇ ਦੱਸਿਆ ਕਿ ਬਸਪਾ ਦੇ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ 9 ਅਕਤੂਬਰ ਨੂੰ ਫਿਲੌਰ ਵਿਖੇ ਹੋ ਰਹੀ ਪੰਜਾਬ ਪੱਧਰੀ ਰੈਲੀ ਦੀਆਂ ਤਿਆਰੀਆਂ ਲਈ ਸੈਕਟਰ ਪੱਧਰ ਤੱਕ ਜਥੇਬੰਦਕ ਢਾਂਚੇ ਨੂੰ ਜਲਦੀ ਮੁਕੰਮਲ ਕਰਕੇ ਬੂਥ ਪੱਧਰ ਦੀਆਂ ਕਮੇਟੀਆਂ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਹਲਕਾ ਬਰਨਾਲਾ ਦੀ ਸ਼ਹਿਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਸ਼ਹਿਰੀ ਕਨਵੀਨਰ ਹਰੀ ਰਾਮ ਸਿੰਘ ਮਹਿਮੀ, ਸ਼ਹਿਰੀ ਮੀਤ ਪ੍ਰਧਾਨ ਲਛਮਣ ਸਿੰਘ ਖੁੱਡੀ ਕਲਾਂ, ਸ਼ਹਿਰੀ ਜਨਰਲ ਸਕੱਤਰ ਹਾਕਮ ਸਿੰਘ, ਸ਼ਹਿਰੀ ਸਕੱਤਰ ਸੁਰਜੀਤ ਸਿੰਘ, ਸ਼ਹਿਰੀ ਸਕੱਤਰ ਸਾਧੂ ਸਿੰਘ ਸੰਧੂ ਪੱਤੀ ਬਰਨਾਲਾ ਨੂੰ ਚੁਣਿਆ ਗਿਆ। ਇਸ ਸਮੇਂ ਬੀਵੀਐੱਫ ਦੇ ਜ਼ਿਲ੍ਹਾ ਕਨਵੀਨਰ ਅਮਰ ਸਿੰਘ ਖੁੱਡੀ ਕਲਾਂ, ਜ਼ਿਲ੍ਹਾ ਸਕੱਤਰ ਸ਼ਿੰਦਰਪਾਲ ਸਿੰਘ ਝਲੂਰ, ਹਲਕਾ ਜਨਰਲ ਸਕੱਤਰ ਬਾਵਾ ਸਿੰਘ ਕੱਟੂ, ਹਲਕਾ ਕੈਸ਼ੀਅਰ ਬਲਵਿੰਦਰ ਸਿੰਘ ਤਰਖਾਣਬੱਧ, ਸਾਬਕਾ ਪ੍ਰਧਾਨ ਜੀਵਨ ਸਿੰਘ ਚੋਪੜਾ ਆਦਿ ਆਗੂ ਵੀ ਹਾਜ਼ਰ ਸਨ।