ਹੜ੍ਹ ਪੀੜਤਾਂ ਦੀ ਮਦਦ ਲਈ ਬ੍ਰਹਮਕੁਮਾਰੀ ਆਸ਼ਰਮ ਨੇ ਵੀ ਆਪਣਾ ਫਰਜ਼ ਸਮਝਦਿਆਂ ਲਾਗਲੇ ਕਈ ਪਿੰਡਾਂ ’ਚ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ। ਆਸ਼ਰਮ ਦੇ ਸੰਚਾਲਕ ਦੀਦੀ ਬ੍ਰਿਜ, ਦੀਦੀ ਪੁਸ਼ਪ, ਦੀਦੀ ਸੁਦਰਸ਼ਨ ਅਤੇ ਦੀਦੀ ਸੋਮਾ ਨੇ ਦੱਸਿਆ ਕਿ ਆਸ਼ਰਮ ਵੱਲੋਂ ਬਰਨਾਲਾ ਦੀ 25 ਏਕੜ ’ਚ ਬਣੀਆਂ ਝੋਪੜੀਆਂ ’ਚ ਰਹਿਣ ਵਾਲੇ ਪਰਿਵਾਰਾਂ, ਨਗਰ ਕੌਂਸਲ ਬਰਨਾਲਾ ਵਿੱਜ ਰਹਿ ਰਹੇ ਪਰਿਵਾਰਾਂ, ਪਿੰਡ ਭੂਰੇ, ਪਿੰਡ ਕੁੱਬੇ, ਹੰਢਿਆਇਆ, ਪਿੰਡ ਭੱਦਲਵੱਡ, ਪਿੰਡ ਕਰਮਗੜ੍ਹ, ਪਿੰਡ ਅਮਲਾ ਸਿੰਘ ਵਾਲਾ, ਪਿੰਡ ਕੱਟੂ, ਪਿੰਡ ਅਤਰਗੜ੍ਹ ਅਤੇ ਪਿੰਡ ਅਸਪਾਲ ਕਲਾਂ ’ਚ ਹੜ੍ਹ ਪੀੜਤ 150 ਦੇ ਕਰੀਬ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਦੀਦੀ ਪੁਸ਼ਪ ਨੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ’ਚ ਭਾਰੀ ਹੜ੍ਹ ਆਉਣ ਕਾਰਨ ਅਤੇ ਬਰਨਾਲਾ ਜ਼ਿਲ੍ਹੇ ਦੇ ਵੀ ਕਾਫੀ ਪਰਿਵਾਰ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਪੰਜਾਬੀਆਂ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਮਿਲ ਕੇ ਸਾਰੇ ਪੀੜਤ ਪਰਿਵਾਰਾਂ ਦੀ ਮਦਦ ਕਰੀਏ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਕਈ ਪਰਿਵਾਰਾਂ ਦੇ ਘਰ ਢਹਿ ਜਾਣ ਕਾਰਨ ਉਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਬ੍ਰਹਮਕੁਮਾਰੀ ਆਸ਼ਰਮ ਵੱਲੋਂ ਰਾਹਤ ਸਮੱਗਰੀ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਕਦੇ ਕੋਈ ਲੋੜ ਪਈ ਤਾਂ ਬ੍ਰਹਮਕੁਮਾਰੀ ਆਸ਼ਰਮ ਵੱਲੋਂ ਬਣਦੀ ਮਦਦ ਕੀਤੀ ਜਾਵੇਗੀ। ਰਾਹਤ ਸਮੱਗਰੀ ਵੰਡਣ ’ਚ ਆਸ਼ਰਮ ਨਾਲ ਜੁੜੇ ਭਗਵਾਨ ਦਾਸ ਬਾਂਸਲ, ਡਾ. ਤਿਰਲੋਕੀ ਨਾਥ,ਸੁਰਿੰਦਰ ਮਿੱਤਲ, ਸੁਭਾਸ ਬਾਰਦਾਨਾ, ਗੀਤਾ ਸ਼ਰਮਾ, ਦਲਵੀਰ ਚੌਹਾਨ, ਤਰਸੇਮ ਚੰਦ, ਸਾਂਤੀ ਸਰੂਪ, ਖੁਸ਼ਹਾਲ, ਨੀਲਮ ਅਤੇ ਰਾਜੀਵ ਬਾਂਸਲ ਮਿੰਕਾ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
+
Advertisement
Advertisement
Advertisement
Advertisement
×