ਚੇਤਨਾ ਪਰਖ ਪ੍ਰੀਖਿਆ ਸਬੰਧੀ ਸਕੂਲਾਂ ’ਚ ਕਿਤਾਬਾਂ ਵੰਡੀਆਂ
ਸ਼ਹਿਣਾ: ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਜਾਣ ਵਾਲੀ ਚੇਤਨਾ ਪਰਖ ਪ੍ਰੀਖਿਆ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਸੁਸਾਇਟੀ ਨੇ ਬਲਾਕ ਸ਼ਹਿਣਾ ’ਚ ਪੈਂਦੇ 12 ਸਕੂਲਾਂ ’ਚ ਸਿਲੇਬਸ ਦੀਆਂ 1500 ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ। ਸੂਬਾ ਪੱਧਰ ’ਤੇ ਹੋਣ ਵਾਲੀ ਇਸ ਪ੍ਰੀਖਿਆ...
Advertisement
ਸ਼ਹਿਣਾ: ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਜਾਣ ਵਾਲੀ ਚੇਤਨਾ ਪਰਖ ਪ੍ਰੀਖਿਆ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਸੁਸਾਇਟੀ ਨੇ ਬਲਾਕ ਸ਼ਹਿਣਾ ’ਚ ਪੈਂਦੇ 12 ਸਕੂਲਾਂ ’ਚ ਸਿਲੇਬਸ ਦੀਆਂ 1500 ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ। ਸੂਬਾ ਪੱਧਰ ’ਤੇ ਹੋਣ ਵਾਲੀ ਇਸ ਪ੍ਰੀਖਿਆ ਲਈ 30 ਹਜ਼ਾਰ ਤੋਂ ਵੱਧ ਕਿਤਾਬਾਂ ਵੰਡੀਆਂ ਜਾਣੀਆਂ ਹਨ। ਤਰਕਸ਼ੀਲ ਸੁਸਾਇਟੀ ਦੇ ਜ਼ੋਨ ਇੰਚਾਰਜ ਗੁਰਪ੍ਰੀਤ ਸਿੰਘ ਸ਼ਹਿਣਾ ਨੇ ਦੱਸਿਆ ਕਿ ਸੁਸਾਇਟੀ ਦਾ ਮੰਤਵ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੂੰ ਅੰਧ-ਵਿਸ਼ਵਾਸ, ਵਹਿਮਾਂ-ਭਰਮਾਂ, ਰੂੜੀਵਾਦੀ ਵਿਚਾਰਾਂ ਦੇ ਹਨੇਰੇ ’ਚੋਂ ਕੱਢਣਾ ਹੈ। ਅਗਸਤ ਮਹੀਨੇ ਹੋਣ ਵਾਲੀ ਇਸ ਪ੍ਰੀਖਿਆ ’ਚ 6 ਤੋਂ 12 ਤੱਕ ਦੇ ਵਿਦਿਆਰਥੀ ਹੀ ਬੈਠ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ 50 ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਸਬੰਧੀ ਸਿਲੇਬਸ ਵੀ ਵੰਡਿਆ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement