ਪੁਸਤਕ ‘ਵਿੱਦਿਆ ਦੇ ਧਾਮ’ ਲੋਕ ਅਰਪਣ
ਸੰਸਥਾ ਸਾਹਿਤ ਸਰਵਰ ਬਰਨਾਲਾ ਵੱਲੋਂ ਸਥਾਨਕ ਚਿੰਟੂ ਪਾਰਕ ਵਿੱਚ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦੀ ਸੱਤਵੀਂ ਪੁਸਤਕ ‘ਵਿੱਦਿਆ ਦੇ ਧਾਮ’ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਭਾਰਤੀ ਸਹਿਤ ਅਕੈਡਮੀ ਦਿੱਲੀ ਦੇ ਗਰਵਨਰ ਕੌਂਸਲ ਮੈਂਬਰ ਬੂਟਾ ਸਿੰਘ ਚੌਹਾਨ...
Advertisement
ਸੰਸਥਾ ਸਾਹਿਤ ਸਰਵਰ ਬਰਨਾਲਾ ਵੱਲੋਂ ਸਥਾਨਕ ਚਿੰਟੂ ਪਾਰਕ ਵਿੱਚ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦੀ ਸੱਤਵੀਂ ਪੁਸਤਕ ‘ਵਿੱਦਿਆ ਦੇ ਧਾਮ’ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਭਾਰਤੀ ਸਹਿਤ ਅਕੈਡਮੀ ਦਿੱਲੀ ਦੇ ਗਰਵਨਰ ਕੌਂਸਲ ਮੈਂਬਰ ਬੂਟਾ ਸਿੰਘ ਚੌਹਾਨ ਤੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਬੂਟਾ ਸਿੰਘ ਚੌਹਾਨ ਨੇ ਬੋਲਦਿਆਂ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਵਾਰਤਕ ਵੀ ਲਿਖਦਾ ਹੈ, ਗੀਤ ਤੇ ਨਾਵਲ ਵੀ ਲਿਖਦਾ ਹੈ। ਉਸ ਦੀ ਸ਼ੁਰੂਆਤ ਭਾਵੇਂ ਵਾਰਤਕ ਲਿਖਣ ਤੋਂ ਹੋਈ ਫਿਰ ਉਹ ਗੀਤ ਲਿਖਣ ਲੱਗਿਆ ਤੇ ਉਸ ਦੇ ਗੀਤ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਗਾਏ ਹਨ। ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਭੁੱਲਰ ਨੇ 'ਯਾਤਰਾ ਸ੍ਰੀ ਹੇਮਕੁੰਡ ਸਾਹਿਬ' ਤੇ 'ਯਾਤਰਾ ਸ੍ਰੀ ਹਜ਼ੂਰ ਸਾਹਿਬ' ਦੋ ਸਫ਼ਰਨਾਮੇ ਵੀ ਲਿਖੇ ਹਨ। ਲੇਖਕ ਯਾਦਵਿੰਦਰ ਸਿੰਘ ਭੁੱਲਰ ਨੇ ਧੰਨਵਾਦ ਕੀਤਾ।
Advertisement
Advertisement
×