DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਸਤਕ ‘ਗਿਆਨ ਦਾ ਦੀਵਾ ਬਲ਼ਦਾ ਰਹੇ’ ਰਿਲੀਜ਼

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿੱਚ ਨਵਯੁਗ ਸਾਹਿਤ ਕਲਾ ਮੰਚ ਵੱਲੋਂ ਗੁਰਪਿਆਰ ਸਿੰਘ ਕੋਟਲੀ ਦੀ ਪਲੇਠੀ ਕਿਤਾਬ ‘ਗਿਆਨ ਦਾ ਦੀਵਾ ਬਲ਼ਦਾ ਰਹੇ’ ਇਕਾਂਗੀ ਲੋਕ ਅਰਪਣ ਕੀਤੀ ਗਈ। ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫ਼ੌਜੀ ਨੇ ਕਿਹਾ ਗੁਰਪਿਆਰ ਕੋਟਲੀ ਦਾ ਇਕਾਂਗੀ ਲਿਖਣ...
  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਪੁਸਤਕ ਰਿਲੀਜ਼ ਕਰਦੇ ਹੋਏ ਸਾਹਿਤਕਾਰ।
Advertisement

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿੱਚ ਨਵਯੁਗ ਸਾਹਿਤ ਕਲਾ ਮੰਚ ਵੱਲੋਂ ਗੁਰਪਿਆਰ ਸਿੰਘ ਕੋਟਲੀ ਦੀ ਪਲੇਠੀ ਕਿਤਾਬ ‘ਗਿਆਨ ਦਾ ਦੀਵਾ ਬਲ਼ਦਾ ਰਹੇ’ ਇਕਾਂਗੀ ਲੋਕ ਅਰਪਣ ਕੀਤੀ ਗਈ। ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫ਼ੌਜੀ ਨੇ ਕਿਹਾ ਗੁਰਪਿਆਰ ਕੋਟਲੀ ਦਾ ਇਕਾਂਗੀ ਲਿਖਣ ਦਾ ਬਹੁਤ ਖੁਬਸੂਰਤ ਉਪਰਾਲਾ ਹੈ, ਉਹ ਅਧਿਆਪਕ ਵਜੋਂ ਆਪਣਾ ਕਾਰਜ ਕਰਦੇ ਹਨ ਅਤੇ ਅਕਸਰ ਹੀ ਬੱਚਿਆਂ ਦੇ ਬਾਲ਼ ਮਨ ਭਾਂਪਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਚਾਰ ਵੀ ਉਸ ਨੂੰ ਬੱਚਿਆਂ ਨਾਲ਼ ਵਿਚਰਦਿਆਂ ਆਏ ਹਨ, ਜਿਸਨੇ ਇਹ ਕਿਤਾਬ ਦਾ ਰੂਪ ਧਾਰਨ ਕਰ ਲਿਆ। ਗੁਰਪਿਆਰ ਕੋਟਲੀ ਨੇ ਕਿਹਾ ਉਸ ਨੇ ਬੱਚਿਆਂ ਦੇ ਮਨੋਵਿਗਿਆਨ ਨੂੰ ਨੇੜੇ ਤੋਂ ਫ਼ੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਉਨ੍ਹਾਂ ਨਾਲ ਬੱਚਿਆਂ ਵਾਂਗ ਹੀ ਵਿਚਰਦਾ ਹਾਂ ਅਤੇ ਉਹ ਆਪਣਾ ਸਾਰਾ ਕੁੱਝ ਖੋਲ੍ਹਕੇ ਰੱਖ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਸਨੇ ਬੱਚਿਆਂ ਦੇ ਹਾਵਭਾਵ ਨੂੰ ਕਲਮ ਬੰਦ ਕਰ ਲਿਆ। ਇਸ ਮੌਕੇ ਅਮਰੀਕ ਭੀਖੀ, ਜਸਪਾਲ ਅਤਲਾ, ਐਡਵੋਕੇਟ ਮਨੋਜ਼ ਕੁਮਾਰ, ਲੱਖਾ ਸਿੰਘ, ਗੁਰਿੰਦਰ ਹੈਪੀ ਔਲਖ, ਹਰਮੇਸ਼ ਭੋਲਾ ਮੱਤੀ, ਹਰਵਿੰਦਰ ਭੀਖੀ, ਹਰਭਗਵਾਨ ਭੀਖੀ, ਹਰਸੁਖਮਨ ਕੌਰ, ਸਾਹਿਬਦੀਪ ਤੇ ਗੁਰਬੀਰ ਸਿੰਘ ਮੌਜੂਦ ਸਨ।

Advertisement
Advertisement
×