ਪੁਸਤਕ ‘ਜਗਦੀ ਅੱਖ, ਜਗਾਏ ਆਸ’ ਰਿਲੀਜ਼
ਉੱਭਰਦੇ ਲੇਖਕ ਪ੍ਰਮੋਦ ਧੀਰ ਦੇ ਵਾਰਤਕ ਲੇਖਾਂ ਦੀ ਪੁਸਤਕ ‘ਜਗਦੀ ਅੱਖ, ਜਗਾਏ ਆਸ’ ਨੂੰ ਰਿਲੀਜ਼ ਕਰਨ ਲਈ ਇੱਥੇ ਯੂਨੀਵਰਸਿਟੀ ਕਾਲਜ ਵਿੱਚ ਸਮਾਗਮ ਹੋਇਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਤੱਗੜ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਹਲਵਿੰਦਰ ਸਿੰਘ ਨੇ ਕਿਤਾਬ...
ਉੱਭਰਦੇ ਲੇਖਕ ਪ੍ਰਮੋਦ ਧੀਰ ਦੇ ਵਾਰਤਕ ਲੇਖਾਂ ਦੀ ਪੁਸਤਕ ‘ਜਗਦੀ ਅੱਖ, ਜਗਾਏ ਆਸ’ ਨੂੰ ਰਿਲੀਜ਼ ਕਰਨ ਲਈ ਇੱਥੇ ਯੂਨੀਵਰਸਿਟੀ ਕਾਲਜ ਵਿੱਚ ਸਮਾਗਮ ਹੋਇਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਤੱਗੜ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਹਲਵਿੰਦਰ ਸਿੰਘ ਨੇ ਕਿਤਾਬ ਸੱਭਿਆਚਾਰ ਦੇ ਮਹੱਤਵ ਬਾਰੇ ਦੱਸਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖਕ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਿਆ। ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਰਾਮੇਆਣਾ ਅਤੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਨੇ ਵੀ ਪੁਸਤਕ ਬਾਰੇ ਚਰਚਾ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਪੁੱਜੇ ਜ਼ਿਲ੍ਹਾ ਭਾਸ਼ਾ ਅਫਸਰ ਫ਼ਰੀਦਕੋਟ ਮਨਜੀਤ ਪੁਰੀ, ਲੇਖਕ ਪ੍ਰੋ. ਤਰਸੇਮ ਨਰੂਲਾ, ਨਾਟਕਕਾਰ ਜਗਦੇਵ ਢਿੱਲੋਂ, ਦਵਿੰਦਰ ਅਰਸ਼ੀ, ਪ੍ਰੋ. ਰੁਪਿੰਦਰਪਾਲ ਧਰਮਸੋਤ, ਡਾ. ਰਮਨਦੀਪ, ਪ੍ਰਿੰ ਜਤਿੰਦਰ ਸਹਿਗਲ, ਜਸਵੀਰ ਸ਼ਰਮਾ ਦੱਦਾਹੂਰ, ਪ੍ਰੋ. ਗੁਰਜੀਤ ਕੌਰ ਅਤੇ ਅੰਮ੍ਰਿਤ ਅਰੋੜਾ ਨੇ ਕਿਤਾਬ ਦੀ ਤਾਰੀਫ਼ ਕਰਦਿਆਂ ਪ੍ਰਮੋਦ ਧੀਰ ਨੂੰ ਮੁਬਾਰਕਬਾਦ ਪੇਸ਼ ਕੀਤੀ। ਸ੍ਰੀ ਧੀਰ ਨੇ ਸਮਾਗਮ ’ਚ ਸ਼ਰੀਕ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਦਿਆਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਸਲਾਹ ਦਿੱਤੀ।