ਹਜ਼ਾਰੀ ਲਾਲ ਬਾਂਸਲ ਦੀ ਯਾਦ ਵਿੱਚ ਖੂਨਦਾਨ ਕੈਂਪ
ਭਾਈ ਰੂਪਾ: ਸਹਾਰਾ ਜਨ ਸੇਵਾ ਕਲੱਬ ਸੰਧੂ ਖੁਰਦ ਵੱਲੋਂ ਖੂਨਦਾਨ ਲਹਿਰ ਦੇ ਬਾਨੀ ਨੈਸ਼ਨਲ ਐਵਾਰਡੀ ਮਰਹੂਮ ਹਜ਼ਾਰੀ ਲਾਲ ਬਾਂਸਲ ਦੇ 90ਵੇਂ ਜਨਮ ਦਿਨ ਮੌਕੇ ਬਲੱਡ ਡੋਨਰਜ਼ ਕੌਂਸਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐੱਸਐੱਚਓ ਟੱਲੇਵਾਲ ਨਿਰਮਲਜੀਤ...
Advertisement
ਭਾਈ ਰੂਪਾ:
ਸਹਾਰਾ ਜਨ ਸੇਵਾ ਕਲੱਬ ਸੰਧੂ ਖੁਰਦ ਵੱਲੋਂ ਖੂਨਦਾਨ ਲਹਿਰ ਦੇ ਬਾਨੀ ਨੈਸ਼ਨਲ ਐਵਾਰਡੀ ਮਰਹੂਮ ਹਜ਼ਾਰੀ ਲਾਲ ਬਾਂਸਲ ਦੇ 90ਵੇਂ ਜਨਮ ਦਿਨ ਮੌਕੇ ਬਲੱਡ ਡੋਨਰਜ਼ ਕੌਂਸਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐੱਸਐੱਚਓ ਟੱਲੇਵਾਲ ਨਿਰਮਲਜੀਤ ਸਿੰਘ ਅਤੇ ਐੱਸਐੱਚਓ ਭਦੌੜ ਯਾਦਵਿੰਦਰ ਸਿੰਘ ਨੇ ਕੀਤਾ। ਹਜ਼ਾਰੀ ਬਾਂਸਲ ਦੇ ਪੁੱਤਰ ਸੁਨੀਲ ਬਾਂਸਲ ਨੇ ਜਨਮ ਦਿਨ ਦੀ ਵਧਾਈ ਦਿੱਤੀ। ਮੁੱਖ ਮਹਿਮਾਨ ਅਭੇ ਕੁਮਾਰ ਗਰਗ ਭਦੌੜ ਤੇ ਸਟੇਟ ਐਵਾਰਡੀ ਪਵਨ ਮਹਿਤਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਬੀਡੀਸੀ ਪ੍ਰਧਾਨ ਧਰਮ ਸਿੰਘ ਭੁੱਲਰ ਤੇ ਗੋਰਾ ਸੰਧੂ ਖੁਰਦ ਨੇ ਆਏ ਮਹਿਮਾਨਾਂ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਗੋਇਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਹਰਿੰਦਰ ਸਿੰਘ ਦੀ ਅਗਵਾਈ ’ਚ 28 ਯੁੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ, ਭਗਵਾਨ ਸਿੰਘ, ਹਰਦੀਪ ਸਿੰਘ, ਮਨਮਿੰਦਰ ਪ੍ਰਧਾਨ ਤੇ ਗਗਨਦੀਪ ਸੂਚ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×