ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਈ ਰੂਪਾ ਵਿੱਚ ਖੂਨਦਾਨ ਕੈਂਪ

ਸਮਾਜ ਸੇਵਾ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਗੁਰੂ ਸਤਿਕਾਰ ਸੇਵਾ ਸੁਸਾਇਟੀ ਤੇ ਸਾਂਝਾ ਸੇਵਾ ਕਲੱਬ ਭਾਈ ਰੂਪਾ ਦੇ ਸਹਿਯੋਗ ਨਾਲ ਡੇਰਾ ਖੂਹਾਂ ਵਾਲਾ ਭਾਈ ਪਾ ’ਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੇ ਪ੍ਰਬੰਧਕ ਮਨਦੀਪ ਕੁਮਾਰ ਭਾਈ ਰੂਪਾ ਨੇ ਦੱਸਿਆ ਕਿ ਸਿਵਲ...
ਖ਼ੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਪ੍ਰਬੰਧਕ।
Advertisement

ਸਮਾਜ ਸੇਵਾ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਗੁਰੂ ਸਤਿਕਾਰ ਸੇਵਾ ਸੁਸਾਇਟੀ ਤੇ ਸਾਂਝਾ ਸੇਵਾ ਕਲੱਬ ਭਾਈ ਰੂਪਾ ਦੇ ਸਹਿਯੋਗ ਨਾਲ ਡੇਰਾ ਖੂਹਾਂ ਵਾਲਾ ਭਾਈ ਪਾ ’ਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੇ ਪ੍ਰਬੰਧਕ ਮਨਦੀਪ ਕੁਮਾਰ ਭਾਈ ਰੂਪਾ ਨੇ ਦੱਸਿਆ ਕਿ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਬਲੱਡ ਬੈਂਕ ਟੀਮ ਵੱਲੋਂ 25 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ। ਕਲੱਬ ਵੱਲੋਂ ਖੂਨਦਾਨੀਆਂ ਤੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਬਲੱਡ ਬੈਂਕ ਟੀਮ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਮੈਂਬਰਾਂ ਨੇ ਕੈਂਪ ਦੌਰਾਨ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦਵਿੰਦਰ ਸਿੰਘ, ਚਮਕੌਰ ਸਿੰਘ, ਪ੍ਰੀਤ ਭਾਈਕਾ, ਬਲਕਾਰ ਸਿੰਘ, ਗੁਰਨੈਬ ਸਿੰਘ ਨੈਬੀ, ਪ੍ਰਿੰਸੀਪਲ ਜਗਜੀਵਨ ਸਿੰਘ, ਡਾ. ਜੱਸ ਬੱਤਾ, ਬਾਬਾ ਪਰਮਿੰਦਰ ਸਿੰਘ ਕੁਲਾਰ, ਵਿੱਕੀ ਸਿੰਘ, ਮਹਿਲਾ ਜਵੰਦਾ ਤੇ ਹੈਪੀ ਮੋਗੇ ਵਾਲਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement
Advertisement