ਫ਼ਤਹਿ ਗਰੁੱਪ ਵਿੱਚ ਖ਼ੂਨਦਾਨ ਕੈਂਪ ਤੇ ਸਨਮਾਨ ਸਮਾਰੋਹ
ਫ਼ਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸੰਸਥਾ ਦੇ ਐੱਨ ਐੱਸ ਐੱਸ ਅਤੇ ਰੈੱਡ ਰਿਬਨ ਕਲੱਬ ਸਮੇਤ ਸਹਾਰਾ ਸਮਾਜ ਸੇਵਾ ਦਾ ਵਿਸ਼ੇਸ਼...
ਫ਼ਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸੰਸਥਾ ਦੇ ਐੱਨ ਐੱਸ ਐੱਸ ਅਤੇ ਰੈੱਡ ਰਿਬਨ ਕਲੱਬ ਸਮੇਤ ਸਹਾਰਾ ਸਮਾਜ ਸੇਵਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਖ਼ੂਨਦਾਨ ਕੀਤਾ ਗਿਆ, ਜਦਕਿ ਇਲਾਕੇ ਦੇ ਪ੍ਰਸਿੱਧ ਖ਼ੂਨਦਾਨੀਆਂ ਅਤੇ ਸਮਾਜ ਸੇਵੀਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮਾਨਵ ਸੇਵਾ ਬਲੱਡ ਡੋਨਰਜ਼ ਸੁਸਾਇਟੀ ਫੂਲ ਟਾਊਨ ਦੇ ਪ੍ਰਧਾਨ ਮੱਖਣ ਸਿੰਘ ਬੁੱਟਰ ਨੇ 58ਵੀਂ ਵਾਰ, ਸਮਾਜ ਕੀ ਸੇਵਾ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਦੇਵਰਾਜ ਗਰਗ ਨੇ 90ਵੀਂ ਵਾਰ, ਸੁਰਿੰਦਰ ਗਰਗ ਨੇ 147ਵੀਂ ਵਾਰ, ਪਵਨ ਮਹਿਤਾ ਨੇ 132ਵੀਂ ਵਾਰ ਖੂਨਦਾਨ ਕੀਤਾ। ਫ਼ਤਹਿ ਗਰੁੱਪ ਦੇ ਚੇਅਰਮੈਨ ਐੱਸ ਐੱਸ ਚੱਠਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਚੀ ਮਨੁੱਖਤਾ ਸੇਵਾ ਹੈ। ਪ੍ਰਿੰਸੀਪਲ ਬਘੇਲ ਸਿੰਘ ਤੇ ਕੋਆਰਡੀਨੇਟਰ ਹਰਪ੍ਰੀਤ ਸਰਮਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖਿਆਵਾਂ ਤੇ ਜੀਵਨ ਦਰਸਨ ਬਾਰੇ ਪ੍ਰੇਰਕ ਵਿਚਾਰ ਸਾਂਝੇ ਕੀਤੇ।

