ਬਾਬਾ ਬਘੇਲ ਸਿੰਘ ਦੀ ਬਰਸੀ ’ਤੇ ਖੂਨਦਾਨ ਤੇ ਸਿਹਤ ਜਾਂਚ ਕੈਂਪ
ਇੱਥੋਂ ਦੇ ਗੁਰਦੁਆਰਾ ਚਿੱਲਾ ਸਾਹਿਬ ’ਚ ਕਾਰ ਸੇਵਾ ਵਾਲੇ ਬਾਬਾ ਬਘੇਲ ਸਿੰਘ ਦੀ 57ਵੀਂ ਬਰਸੀ ਮੌਕੇ ਖੂਨਦਾਨ ਤੇ ਸਿਹਤ ਜਾਂਚ ਕੈਂਪ ਲਾਇਆ ਗਿਆ। ਖੂਨਦਾਨ ਕੈਂਪ ਦੌਰਾਨ 150 ਯੂਨਿਟ ਖੂਨ ਇਕੱਤਰ ਹੋਇਆ ਜਦੋਂਕਿ ਸਿਹਤ ਜਾਂਚ ਕੈਂਪ ’ਚ 600 ਤੋਂ ਜ਼ਿਆਦਾ ਮਰੀਜ਼ਾਂ ਦੀ ਜਾਂਚ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਨ ਦੀ ਸੁਰੱਖਿਆ ਲਈ ਸੰਗਤ ਨੂੰ ਬੂਟੇ ਵੀ ਵੰਡੇ ਗਏ।
ਇਸ ਦੌਰਾਨ ਕਥਾਵਾਚਕ ਮਨਦੀਪ ਸਿੰਘ ਮੁਰੀਦ ਨੇ ਕਾਰ ਸੇਵਾ ਵਾਲੇ ਬਾਬਾ ਜਥੇਦਾਰ ਬਘੇਲ ਸਿੰਘ ਦੀ 57ਵੀਂ ਅਤੇ ਸੇਵਾਦਾਰ ਜਥੇਦਾਰ ਅਜੀਤ ਸਿੰਘ ਦੀ ਦੂਜੀ ਬਰਸੀ ’ਤੇ ਵੱਖ ਵੱਖ ਸੂਬਿਆਂ ਤੋਂ ਆਈ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੰਗਤ ਨੂੰ ਗੁਰਬਾਣੀ ਤੇ ਕੁਦਰਤ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਬਾਬਾ ਬਘੇਲ ਸਿੰਘ ਦੇ ਜੀਵਨ ’ਤੇ ਰੌਸ਼ਨੀ ਪਾਈ। ਉਨ੍ਹਾਂ ਕਾਰ ਸੇਵਾ ਗੁਰਦੁਆਰਾ ਚਿੱਲਾ ਸਾਹਿਬ ਟਰੱਸਟ ਵੱਲੋਂ ਬਿਨਾਂ ਕਿਸੇ ਮੁਨਾਫ਼ੇ ਦੇ ਚਲਾਏ ਜਾ ਰਹੇ ਬਾਬਾ ਅਜੀਤ ਸਿੰਘ ਚੈਰੀਟੇਬਲ ਟਰੱਸਟ ਦੀ ਸ਼ਲਾਘਾ ਕੀਤੀ। ਸਟੇਜ ਸੰਚਾਲਨ ਜਥੇਦਾਰ ਬਾਬਾ ਬੇਅੰਤ ਸਿੰਘ ਨੇ ਕੀਤਾ। ਕੈਂਪਾਂ ਵਿੱਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਦਾ ਸਨਮਾਨ ਕੀਤਾ ਗਿਆ।