ਭਾਜਪਾ ਦੇ ਨਥਾਣਾ ਮੰਡਲ ਦੇ ਅਹੁਦੇਦਾਰ ਨਿਯੁਕਤ
ਭਾਜਪਾ ਨੇ ਨਥਾਣਾ ਮੰਡਲ ਦੇ ਅਹੁਦੇਦਾਰਾਂ ਦੀਆਂ ਨਵੀਆਂ ਨਿਯੁਕਤੀਆਂ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਪਿੰਡ ਗੰਗਾ ਦੇ ਸਾਬਕਾ ਸਰਪੰਚ ਰਾਮ ਲਾਲ ਸਿੰਘ ਨੂੰ ਨਥਾਣਾ ਮੰਡਲ ਦਾ ਪ੍ਰਧਾਨ ਅਤੇ ਜਸਕਰਨ ਸਿੰਘ ਤੇ ਪੂਹਲਾ ਦੇ ਗੁਲਾਬ...
Advertisement
ਭਾਜਪਾ ਨੇ ਨਥਾਣਾ ਮੰਡਲ ਦੇ ਅਹੁਦੇਦਾਰਾਂ ਦੀਆਂ ਨਵੀਆਂ ਨਿਯੁਕਤੀਆਂ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਪਿੰਡ ਗੰਗਾ ਦੇ ਸਾਬਕਾ ਸਰਪੰਚ ਰਾਮ ਲਾਲ ਸਿੰਘ ਨੂੰ ਨਥਾਣਾ ਮੰਡਲ ਦਾ ਪ੍ਰਧਾਨ ਅਤੇ ਜਸਕਰਨ ਸਿੰਘ ਤੇ ਪੂਹਲਾ ਦੇ ਗੁਲਾਬ ਸਿੰਘ ਨੂੰ ਮੰਡਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ‘ਆਪ’ ਲੋਕਾਂ ’ਚੋਂ ਆਪਣਾ ਵਿਸ਼ਵਾਸ਼ ਗੁਆ ਚੁੱਕੀ ਹੈ। ਜ਼ਿਲ੍ਹਾ ਮੀਤ ਪ੍ਰਧਾਨ ਜਤਿੰਦਰ ਗੋਗੀ ਤੇ ਹਲਕਾ ਭੁੱਚੋ ਦੇ ਐੱਸ ਸੀ ਮੋਰਚੇ ਦੇ ਪ੍ਰਧਾਨ ਬਲਦੇਵ ਸਿੰਘ ਅਕਲੀਆ ਨੇ ਕਿਹਾ ਕਿ ਨਵੇ ਚੁਣੇ ਅਹੁਦੇਦਾਰਾਂ ਨੂੰ ਪਿੰਡ ਪੱਧਰ ਤੱਕ ਵਰਕਰਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।
Advertisement
Advertisement
×

