ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 13 ਮਈ
ਪਾਕਿਸਤਾਨ ਵਰਗੀਆਂ ਦੁਸ਼ਮਣ ਤਾਕਤਾਂ ਨੂੰ ਮੋਦੀ ਸਰਕਾਰ ਨੇ ਅਜਿਹਾ ਸਬਕ ਸਿਖਾਇਆ ਹੈ ਜੋ ਸਦੀਆਂ ਤੱਕ ਯਾਦ ਰੱਖਣਗੀਆਂ। ਇਹ ਗੱਲਾਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਬਲਾਕ ਸ਼ਹਿਣਾ ਦੇ ਪਿੰਡ ਰਾਮਗੜ੍ਹ ਵਿੱਚ ਬੇਅੰਤ ਸਿੰਘ ਫੌਜੀ ਦੇ ਘਰ ਗੱਲਬਾਤ ਕਰਦਿਆਂ ਕਹੀਆਂ।
ਉਨ੍ਹਾਂ ਕਿਹਾ ਕਿ ਸਾਲ 2027 ’ਚ ਸੂਬੇ ’ਚ ਡਬਲ ਇੰਜਣ ਵਾਲੀ ਭਾਜਪਾ ਦੀ ਸਰਕਾਰ ਬਣੇਗੀ ਅਤੇ ਸੂਬੇ ਦਾ ਅਥਾਹ ਵਿਕਾਸ ਹੋਵੇਗਾ ਜਿਨ੍ਹਾਂ ਸੂਬਿਆਂ ’ਚ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਵਿਕਾਸ ਦੇ ਨਵੇਂ ਮੀਲ ਪੱਥਰ ਗੱਡੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਹਰੇਕ ਵਰਗ ਲਈ ਲਾਭਕਾਰੀ ਸਿੱਧ ਹੋ ਰਹੀਆਂ ਹਨ। ਪਿੰਡ ਭਗਤਪੁਰਾ ਵਿਖੇ ਮਸ਼ਹੂਰ ਪੰਜਾਬੀ ਗਾਇਕ ਅਤੇ ਲਿਖਾਰੀ ਸਰਬਾ ਮਾਨ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਰਮਨ ਜਵੰਧਾ ਜਿਲਾ ਪ੍ਰਧਾਨ ਯੂਥ ਵਿੰਗ, ਗੁਰਜੰਟ ਸਿੰਘ, ਉਜਾਗਰ ਸਿੰਘ, ਹਰਬੰਸ ਸਿੰਘ, ਜਗਸੀਰ ਸਿੰਘ, ਰਣਜੀਤ ਸਿੰਘ, ਜੱਸੀ ਸਿੰਘ ਮੈਂਬਰ, ਅਕਬਰ ਸਿੰਘ ਆਦਿ ਹਾਜ਼ਰ ਸਨ।