ਭਾਜਪਾ ਨੂੰ ਪੂਰੇ ਉਮੀਦਵਾਰ ਹੀ ਨਹੀਂ ਲੱਭੇ: ਉੱਗੋਕੇ
ਆਮ ਆਦਮੀ ਪਾਰਟੀ ਸਾਰੇ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਜ਼ੋਨਾਂ ਤੋਂ ਚੋਣ ਲੜ ਰਹੀ ਹੈ ਜਦਕਿ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਸਮਿਤੀ ਚੋਣਾਂ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਪੂਰੇ ਉਮੀਦਵਾਰ ਹੀ ਨਹੀਂ ਲੱਭੇ। ਇਹ ਗੱਲ ਹਲਕਾ ਵਿਧਾਇਕ ਲਾਭ...
Advertisement
ਆਮ ਆਦਮੀ ਪਾਰਟੀ ਸਾਰੇ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਜ਼ੋਨਾਂ ਤੋਂ ਚੋਣ ਲੜ ਰਹੀ ਹੈ ਜਦਕਿ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਸਮਿਤੀ ਚੋਣਾਂ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਪੂਰੇ ਉਮੀਦਵਾਰ ਹੀ ਨਹੀਂ ਲੱਭੇ। ਇਹ ਗੱਲ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਮੌੜ ਮਕਸੂਥਾ ਵਿੱਚ ਸਮਿਤੀ ਉਮੀਦਵਾਰ ਪ੍ਰਗਟ ਸਿੰਘ ਮਕਸੂਥਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਦਾਅਵਾ ਕੀਤਾ ਕਿ ਸਮਿਤੀ ਚੋਣਾਂ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਹੂੰਝਾ ਫਿਰ ਜਿੱਤ ਪ੍ਰਾਪਤ ਕਰੇਗੀ ਅਤੇ 2027 ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਫਿਰ ਤੋਂ ਸਰਕਾਰ ਬਣੇਗੀ। ਇਸ ਮੌਕੇ ਬਲਵਿੰਦਰ ਸਿੰਘ, ਗੁਰਜੰਟ ਸਿੰਘ, ਤੀਰਥ ਸਿੰਘ, ਲੱਖਾ ਸਿੰਘ, ਜਗਦੇਵ ਸਿੰਘ, ਗੋਰਾ ਸਿੰਘ, ਸੁਖਮੰਦਰ ਸਿੰਘ, ਹਰਚਰਨ ਸਿੰਘ, ਗੁਰਬਖਸ਼ੀਸ ਸਿੰਘ ਆਦਿ ਹਾਜ਼ਰ ਸਨ।
Advertisement
Advertisement
Advertisement
×

