ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਵੱਲੋਂ ਵੋਟ ਚੋਰੀ ਦੇ ਮਾਮਲੇ ਵਿੱਚ ਕੀਤੇ ਖ਼ੁਲਾਸਿਆਂ ਤੋ ਬਾਅਦ ਵੀ ਚੋਣ ਆਯੋਗ ਦੇ ਮਾੜੇ ਰਵੱਈਏ ਤੋਂ ਸਾਬਤ ਹੋ ਚੁੱਕਾ ਹੈ ਕਿ ਚੋਣ ਕਮਿਸ਼ਨ ਨੂੰ ਕਿਸ ਹੱਦ ਤਕ ਕੇਂਦਰ ਸਰਕਾਰ ਨੇ ਕਬਜ਼ੇ ਵਿੱਚ ਲਿਆ ਹੋਇਆ ਹੈ| ਉਨ੍ਹਾਂ ਕਿਹਾ ਕਿ ਵੋਟ ਚੋਰੀ ਨਾਲ ਲੱਖਾਂ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਸੁਤੰਤਰਤਾ ਨੂੰ ਲੋਕਤੰਤਰਿਕ ਸਿਸਟਮ, ਫ਼ਿਰਕੂ ਫਾਸ਼ੀਵਾਦੀ ਅੰਗਰੇਜ਼ ਪ੍ਰਸਤ ਤਾਕਤਾਂ ਤੋਂ ਵੱਡਾ ਖਤਰਾ ਖੜ੍ਹਾ ਹੋ ਚੁੱਕਾ ਹੈੈ| ਉਹ ਇੱਥੇ ਪਾਰਟੀ ਦੀ ਜ਼ਿਲ੍ਹਾ ਪੱਧਰੀ ਬੈਠਕ ਦੌਰਾਨ ਸੰਬੋਧਨ ਕਰ ਰਹੇ ਸਨ|
ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ 25ਵੀਂ ਪਾਰਟੀ ਕਾਂਗਰਸ ਕਮਿਊਨਿਸਟ ਲਹਿਰ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ| ਉਨ੍ਹਾਂ ਦੱਸਿਆ ਕਿ ਇਸ ਰੈਲੀ ਦੀਆਂ ਤਿਆਰੀਆਂ ਲਈ ਮਾਨਸਾ ਜ਼ਿਲ੍ਹੇ ਦੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ|
ਇਸ ਮੌਕੇ ਕ੍ਰਿਸ਼ਨ ਚੌਹਾਨ, ਕੁਲਵਿੰਦਰ ਸਿੰਘ ਉਡਤ, ਵੇਦ ਪ੍ਰਕਾਸ਼ ਬੁਢਲਾਡਾ, ਸੀਤਾ ਰਾਮ ਗੋਬਿੰਦਪੁਰਾ, ਜਗਸੀਰ ਰਾਏਕੇ, ਮਲਕੀਤ ਮੰਦਰਾਂ, ਰੂਪ ਢਿੱਲੋਂ, ਕੇਵਲ ਸਮਾਉਂ, ਰਤਨ ਭੋਲਾ, ਸੁਖਰਾਜ ਜੋਗਾ ਵੀ ਮੌਜੂਦ ਸਨ|