ਭਾਜਪਾ ਵੱਲੋਂ 7 ਨਵੇਂ ਮੰਡਲ ਪ੍ਰਧਾਨ ਨਿਯੁਕਤ
ਕੋਟਕਪੂਰਾ: ਭਾਜਪਾ ਨੇ ਜ਼ਿਲ੍ਹਾ ਫ਼ਰੀਦਕੋਟ ਵਿੱਚ 7 ਮੰਡਲ ਪ੍ਰਧਾਨ ਨਿਯੁਕਤ ਕੀਤੇ ਹਨ। ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਨਵੇਂ ਬਣੇ ਪ੍ਰਧਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਖੇਤਰ ਵਿੱਚ ਡਟ ਜਾਣ ਦੀਆਂ ਹਦਾਇਤਾਂ ਕੀਤੀਆਂ। ਸ੍ਰੀ ਕੱਕੜ ਨੇ ਦੱਸਿਆ ਕਿ ਬਰਗਾੜੀ...
Advertisement
ਕੋਟਕਪੂਰਾ: ਭਾਜਪਾ ਨੇ ਜ਼ਿਲ੍ਹਾ ਫ਼ਰੀਦਕੋਟ ਵਿੱਚ 7 ਮੰਡਲ ਪ੍ਰਧਾਨ ਨਿਯੁਕਤ ਕੀਤੇ ਹਨ। ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਨਵੇਂ ਬਣੇ ਪ੍ਰਧਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਖੇਤਰ ਵਿੱਚ ਡਟ ਜਾਣ ਦੀਆਂ ਹਦਾਇਤਾਂ ਕੀਤੀਆਂ। ਸ੍ਰੀ ਕੱਕੜ ਨੇ ਦੱਸਿਆ ਕਿ ਬਰਗਾੜੀ ਮੰਡਲ ਤੋਂ ਹਰਮੇਲ ਸਿੰਘ, ਪੰਜਗਰਾਈਂ ਮੰਡਲ ਤੋਂ ਨਸੀਬ ਸਿੰਘ, ਜੈਤੋ ਮੰਡਲ ਤੋਂ ਰਿੰਕੂ ਤਾਇਲ, ਫ਼ਰੀਦਕੋਟ ਅਰਬਨ ਮੰਡਲ ਤੋਂ ਸੁਮਿਤ ਗਰੋਵਰ, ਫ਼ਰੀਦਕੋਟ ਦਿਹਾਤੀ ਮੰਡਲ ਤੋਂ ਛਿੰਦਰ ਕੌਰ, ਗੋਲੇਵਾਲਾ ਮੰਡਲ ਤੋਂ ਅਸ਼ਵਨੀ ਕੁਮਾਰ ਅਤੇ ਸਾਦਿਕ ਮੰਡਲ ਤੋਂ ਨਸੀਬ ਸੇਠੀ ਨੂੰ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦਿੱਤੇ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਹ ਨਿਯੁਕਤੀਆਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਚੋਣ ਇੰਚਾਰਜ ਸ਼ਿਵਰਾਜ ਚੌਧਰੀ ਦੀ ਮਨਜ਼ੂਰੀ ਉਪਰੰਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਜ਼ਿਲ੍ਹੇ ਦੇ ਬਾਕੀ ਰਹਿੰਦੇ 5 ਮੰਡਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਜਲਦੀ ਕਰ ਦਿੱਤੀਆਂ ਜਾਣਗੀਆਂ। -ਪੱਤਰ ਪ੍ਰੇਰਕ
Advertisement
Advertisement
×