ਭੁਪਾਲ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਾਇਆ
ਸਰਕਾਰੀ ਹਾਈ ਸਕੂਲ ਭੁਪਾਲ ਦੇ ਵਿਦਿਆਰਥੀਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਤਿੰਨ ਰੋਜ਼ਾ ਵਿਦਿਅਕ ਟੂਰ ਲਾਇਆ ਗਿਆ। ਟੂਰ ਨੂੰ ਪਿੰਡ ਦੇ ਮੌਜੂਦਾ ਸਰਪੰਚ ਦੇਸ ਸਿੰਘ, ਮੈਂਬਰ ਜੰਟਾ ਸਿੰਘ ਅਤੇ ਜਗਰਾਜ ਸਿੰਘ ਨੇ ਰਵਾਨਾ ਕੀਤਾ। ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ...
Advertisement
ਸਰਕਾਰੀ ਹਾਈ ਸਕੂਲ ਭੁਪਾਲ ਦੇ ਵਿਦਿਆਰਥੀਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਤਿੰਨ ਰੋਜ਼ਾ ਵਿਦਿਅਕ ਟੂਰ ਲਾਇਆ ਗਿਆ। ਟੂਰ ਨੂੰ ਪਿੰਡ ਦੇ ਮੌਜੂਦਾ ਸਰਪੰਚ ਦੇਸ ਸਿੰਘ, ਮੈਂਬਰ ਜੰਟਾ ਸਿੰਘ ਅਤੇ ਜਗਰਾਜ ਸਿੰਘ ਨੇ ਰਵਾਨਾ ਕੀਤਾ। ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ 42 ਵਿਦਿਆਰਥੀਆਂ ਅਤੇ 9 ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਅਧਿਆਪਕ ਲਖਵੀਰ ਸਿੰਘ ਖਿਆਲਾ ਨੇ ਦੱਸਿਆ ਕਿ ਸਕੂਲ ਮੁਖੀ ਪ੍ਰਵੀਨ ਰਾਣੀ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਤਿੰਨ ਦਿਨਾ ਆਗਰਾ, ਫਤਿਹਪੁਰ ਸੀਕਰੀ ਅਤੇ ਮਥੁਰਾ ਦਾ ਟੂਰ ਲਾਇਆ। ਟੂਰ ਦੌਰਾਨ ਵਿਦਿਆਰਥੀਆਂ ਨੇ ਫਤਿਹਪੁਰ ਸੀਕਰੀ ਦਾ ਬੁਲੰਦ ਦਰਵਾਜ਼ਾ, ਪੰਚ ਮਹਿਲ, ਦੀਵਾਨ-ਏ-ਆਮ, ਦੀਵਾਨ-ਏ-ਖਾਸ, ਜਾਮਾ ਮਸਜਿਦ ਆਗਰਾ, ਆਗਰੇ ਦਾ ਕਿਲਾ, ਤਾਜ ਮਹਿਲ ਅਤੇ ਮਥੁਰਾ ਵਿੱਚ ਕ੍ਰਿਸ਼ਨ ਜਨਮ ਭੂਮੀ ਮੰਦਿਰ ਸਮੇਤ ਹੋਰ ਇਤਿਹਾਸਕ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਵਿਦਿਆਰਥੀ ਕਿਸੇ ਵੀ ਚੀਜ਼ ਨੂੰ ਖੁਦ ਵੇਖ ਕੇ ਲਗਾਤਾਰ ਪੜ੍ਹਨ ਨਾਲੋਂ ਪਹਿਲਾਂ ਯਾਦ ਕਰਦੇ ਹਨ।
Advertisement
Advertisement
Advertisement
×

