ਭੀਖੀ-ਕੋਟਸ਼ਮੀਰ ਸੜਕ ਦਾ ਨਾਂ ‘ਸ਼ਹੀਦ ਊਧਮ ਸਿੰਘ ਮਾਰਗ’ ਰੱਖਿਆ
ਹੁਣ ਭਵਾਨੀਗੜ੍ਹ-ਸੁਨਾਮ-ਭੀਖੀ-ਕੋਟਸ਼ਮੀਰ ਦਾ ਨਾਂ ਹੁਣ ਸ਼ਹੀਦ ਊਧਮ ਸਿੰਘ ਮਾਰਗ ਹੋਵੇਗਾ। ਪੰਜਾਬ ਸਰਕਾਰ ਨੇ ਅੱਜ ਪ੍ਰਵਾਨਗੀ ਤੋਂ ਬਾਅਦ ਇਸ ਦਾ ਐਲਾਨ ਕਰ ਦਿੱਤਾ ਹੈ। ਹੁਣ ਇਸ ਸੜਕ ਨੂੰ ਸ਼ਹੀਦ ਊਧਮ ਸਿੰਘ ਮਾਰਗ ਦੇ ਨਾਂ ਨਾਲ ਜਾਣਿਆ ਜਾਵੇਗਾ।
ਪੰਜਾਬ ਸਰਕਾਰ ਦੇ ਵਿਭਾਗ ਇਮਾਰਤਾਂ ਤੇ ਸੜਕਾਂ-3 ਸਾਖ਼ਾ ਵੱਲੋਂ ਮੁੱਖ ਇੰਜੀਨੀਅਰ (ਸਾਊਥ) ਲੋਕ ਨਿਰਮਾਣ ਵਿਭਾਗ (ਭ ਤੇ ਮ ਸਾਖਾ) ਪਟਿਆਲਾ ਨੂੰ ਮੀਮੋ ਨੰ:940939/1158880, ਮਿਤੀ 23 ਜੁਲਾਈ, 2025 ਰਾਹੀਂ ਭਵਾਨੀਗੜ੍ਹ-ਸੁਨਾਮ-ਭੀਖੀ-ਕੋਟਸ਼ਮੀਰ ਰੋਡ ਦਾ ਨਾਮ ਸ਼ਹੀਦ ਊਧਮ ਸਿੰਘ ਮਾਗਰ ਰੱਖਣ ਸਬੰਧੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਮੁੱਖ ਮਾਰਗਾਂ ਦਾ ਨਾਂ ਸ਼ਹੀਦਾਂ ਦੇ ਨਾਂ ’ਤੇ ਰੱਖਿਆ ਜਾ ਰਿਹਾ ਹੈ, ਜੋ ਸ਼ਹੀਦਾਂ ਪ੍ਰਤੀ ਸਤਿਕਾਰ ਹੈ।
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ਚੰਗਾ ਉਪਰਾਲਾ ਹੈ, ਕਿਉਂਕਿ ਸ਼ਹੀਦਦੇਸ਼ ਦਾ ਸਰਮਾਇਆ ਹਨ ਤੇ ਉਨ੍ਹਾਂ ਦੇ ਨਾਂ ’ਤੇ ਬਣੇ ਮਾਰਗ, ਸੰਸਥਾਵਾਂ ਦੇ ਨਾਂ ਨਵੀ ਪੀੜ੍ਹੀ ਨੂੰ ਦਿਸ਼ਾ ਅਤੇ ਪ੍ਰੇਰਨਾ ਮਿਲਦੀ ਰਹੇਗੀ।