ਭੀਖ ਮੰਗਣ ਵਾਲਿਆਂ ਨੂੰ ਚਿਤਾਵਨੀ ਦੇ ਕੇ ਛੱਡਿਆ
ਬਾਲ ਵਿਕਾਸ ਸੁਰੱਖਿਆ ਤੇ ਸਮਾਜ ਭਲਾਈ ਵਿਭਾਗ ਵੱਲੋਂ ਤਪਾ ਦੀ ਅਨਾਜ ਮੰਡੀ ਵਿੱਚ ਬੱਚੇ ਸਣੇ ਭੀਖ਼ ਮੰਗਦੀ ਔਰਤ ਨੂੰ ਕਾਬੂ ਕੀਤਾ ਗਿਆ। ਅਧਿਕਾਰੀ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਉਕਤ ਔਰਤ ਤੋਂ ਬੱਚੇ ਦੀ ਸ਼ਨਾਖ਼ਤ ਸਬੰਧੀ ਦਸਤਾਵੇਜ਼ ਮੰਗੇ ਗਏ...
Advertisement
ਬਾਲ ਵਿਕਾਸ ਸੁਰੱਖਿਆ ਤੇ ਸਮਾਜ ਭਲਾਈ ਵਿਭਾਗ ਵੱਲੋਂ ਤਪਾ ਦੀ ਅਨਾਜ ਮੰਡੀ ਵਿੱਚ ਬੱਚੇ ਸਣੇ ਭੀਖ਼ ਮੰਗਦੀ ਔਰਤ ਨੂੰ ਕਾਬੂ ਕੀਤਾ ਗਿਆ। ਅਧਿਕਾਰੀ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਉਕਤ ਔਰਤ ਤੋਂ ਬੱਚੇ ਦੀ ਸ਼ਨਾਖ਼ਤ ਸਬੰਧੀ ਦਸਤਾਵੇਜ਼ ਮੰਗੇ ਗਏ ਪਰ ਉਹ ਕੁਝ ਵੀ ਪੇਸ਼ ਨਾ ਕਰ ਸਕੀ। ਬਲਵਿੰਦਰ ਸਿੰਘ ਨੇ ਦੁਕਾਨਦਾਰਾਂ ਦੇ ਕਹਿਣ ’ਤੇ ਔਰਤ ਦੀ ਤਰਸਮਈ ਹਾਲਤ ਕਾਰਨ ਉਸ ਨੂੰ ਅੱਗੇ ਤੋਂ ਭੀਖ਼ ਨਾ ਮੰਗਣ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’‘ਚ ਬੱਚਿਆਂ ਨੂੰ ਭੀਖ ਮੰਗਣ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਹੀ ਭਦੌੜ ਤੋਂ ਤਿੰਨ ਬੱਚੇ ਭੀਖ਼ ਮੰਗਦੇ ਕਾਬੂ ਕਰ ਕੇ ਸਕੂਲ ’ਚ ਪੜ੍ਹਨ ਪਾ ਦਿੱਤੇ ਹਨ।
Advertisement
Advertisement
×

