ਬਠਿੰਡਾ ਪੁਲੀਸ ਨੇ ਗੁਆਚੇ ਫ਼ੋਨ ਲੱਭ ਕੇ ਮਾਲਕਾਂ ਨੂੰ ਮੋੜੇ
ਬਠਿੰਡਾ ਪੁਲੀਸ ਨੇ ਗੁਆਚੇ ਹੋਏ 135 ਮੋਬਾਈਲ ਫ਼ੋਨ ਲੱਭ ਕੇ ਅੱਜ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰ ਦਿੱਤੇ। ਇਸ ਮੌਕੇ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਇਨ੍ਹਾਂ ਫ਼ੋਨਾਂ ਦੀ ਕੀਮਤ ਤਕਰੀਬਨ 17,12,700 ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ...
Advertisement
ਬਠਿੰਡਾ ਪੁਲੀਸ ਨੇ ਗੁਆਚੇ ਹੋਏ 135 ਮੋਬਾਈਲ ਫ਼ੋਨ ਲੱਭ ਕੇ ਅੱਜ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰ ਦਿੱਤੇ।
ਇਸ ਮੌਕੇ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਇਨ੍ਹਾਂ ਫ਼ੋਨਾਂ ਦੀ ਕੀਮਤ ਤਕਰੀਬਨ 17,12,700 ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਦਿਨੀਂ 353 ਫ਼ੋਨ ਲੱਭ ਕੇ ਉਨ੍ਹਾਂ ਦੇ ਮਾਲਕਾਂ ਦੇ ਸਪੁਰਦ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਜਨਵਰੀ 2025 ਤੋਂ ਹੁਣ ਤੱਕ ਜ਼ਿਲ੍ਹਾ ਪੁਲੀਸ ਵੱਲੋਂ ਗੁਆਚੇ ਹੋਏ 488 ਫ਼ੋਨ ਲੱਭ ਗਏ, ਜਿਨ੍ਹਾਂ ਦੀ ਕੀਮਤ ਲਗਭਗ 66 ਲੱਖ ਰੁਪਏ ਬਣਦੀ ਹੈ।
Advertisement
ਉਨ੍ਹਾਂ ਦੱਸਿਆ ਕਿ ਫ਼ੋਨ ਲੱਭਣ ਲਈ ਪੁਲੀਸ ਵੱਲੋਂ ਸੀਈਆਈਆਰ ਪੋਰਟਲ ਦੀ ਵਰਤੋਂ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਫ਼ੋਨ ਗੁੰਮ ਹੋਣ ਦੀ ਹਾਲਤ ਵਿੱਚ ਉਹ ਪੋਰਟਲ ’ਤੇ ਆਨਲਾਈਨ ਢੰਗ ਜਾਂ ਫਿਰ ਨੇੜਲੇ ਸਾਂਝ ਕੇਂਦਰ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਪੁਲੀਸ ਉਨ੍ਹਾਂ ਦੀ ਮੱਦਦ ਕਰ ਸਕੇ।
Advertisement