ਸੋਹੀਆਂ ਤੇ ਦੀਵਾਨਾ ਨੇੜੇ ਬੱਸੀਆਂ ਡਰੇਨ ਹਰੀ ਬੂਟੀ ਨਾਲ ਭਰੀ
ਪੰਜਾਬ ਮੌਜੂਦਾ ਸਮੇਂ ਹੜ੍ਹ ਦੀ ਮਾਰ ਝੱਲ ਰਿਹਾ ਹੈ ਪਰ ਫਿਰ ਵੀ ਸਰਕਾਰ ਤੇ ਪ੍ਰਸ਼ਾਸਨ ਉਸ ਤੋਂ ਸਬਕ ਨਹੀਂ ਲੈ ਰਿਹਾ ਹੈ। ਹੜ੍ਹਾਂ ਕਾਰਨ ਸੂਬੇ ’ਚ ਵੱਡੀ ਪੱਧਰ ’ਤੇ ਫ਼ਸਲਾਂ ਖਰਾਬ ਹੋਈਆਂ ਹਨ। ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕ ਡਰੇ ਹੋਏ ਹਨ। ਇਸੇ ਦੌਰਾਨ ਪਿੰਡ ਦੀਵਾਨਾ ਤੇ ਨਰਾਇਣਗੜ੍ਹ ਸੋਹੀਆਂ ਨੇੜਿਓਂ ਲੰਘਦੀ ਬੱਸੀਆਂ ਡਰੇਨ ਦਾ ਮਾਮਲਾ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਹਰੀ ਬੂਟੀ ਨਾਲ ਨੱਕੋ-ਨੱਕ ਭਰੀ ਹੋਈ ਹੈ। ਕਿਸਾਨਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਇਹ ਡਰੋਨ ਮੀਂਹ ਕਾਰਨ ਓਵਰਫਲੋਅ ਹੋ ਗਈ ਤਾਂ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਘਰਾਂ ਤੇ ਫ਼ਸਲਾਂ ਦਾ ਨੁਕਸਾਨ ਹੋਵੇਗਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਅਤੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਕਿਹਾ ਕਿ ਜੇਕਰ ਡਰੇਨ ਦਾ ਪਾਣੀ ਹੋਰ ਵਧ ਗਿਆ ਤਾਂ ਖੇਤਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘਰਾਂ ਅਤੇ ਕੋਠੀਆਂ ਵਿੱਚ ਵੀ ਚੋਆਂ ਪੈਣ ਨਾਲ ਆਮ ਜੀਵਨ ਲਈ ਪਹਿਲਾਂ ਹੀ ਮੁਸ਼ਕਲ ਬਣੀ ਹੋਈ ਹੈ। ਕਿਸਾਨ ਆਗੂਆਂ ਨੇ ਲਗਾਤਾਰ ਪਿਛਲੇ 10 ਦਿਨਾਂ ਤੋਂ ਮੀਹ ਪੈਣ ਦੇ ਬਾਵਜੂਦ ਹਾਲੇ ਤੱਕ ਡਰੇਨ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਡਰੇਨਾਂ ਦੀ ਸਫ਼ਾਈ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਮੁੜ ਮੀਂਹ ਪੈ ਜਾਂਦੇ ਹਨ ਤਾਂ ਇਹ ਡਰੇਨ ਓਵਰਫਲੋਅ ਹੋਵੇਗੀ ਅਤੇ ਆਸ-ਪਾਸ ਦੇ ਲੋਕਾਂ ਦਾ ਨੁਕਸਾਨ ਕਰੇਗੀ ਇਸ ਕਰਕੇ ਡਰੇਨ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਬਿਨਾਂ ਸਮਾਂ ਗਵਾਏ ਇਸਦੀ ਤੁਰੰਤ ਸਫਾਈ ਕਰਵਾਉਣ।