DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਰਨਾਲਾ: ਨਸ਼ਿਆਂ ਖ਼ਿਲਾਫ਼ ਮੀਤ ਹੇਅਰ ਦੀ ਕੋਠੀ ਅੱਗੇ ਬੀਕੇਯੂ ਉਗਰਾਹਾਂ ਦਾ ਪ੍ਰਦਰਸ਼ਨ

ਪਰਸ਼ੋਤਮ ਬੱਲੀ ਬਰਨਾਲਾ, 10 ਅਕਤੂਬਰ ਸੂਬੇ ਅੰਦਰ ਨਸ਼ਿਆਂ ਦੀ ਸਮੱਸਿਆਂ ਦੇ ਠੋਸ ਹੱਲ ਤੇ ਇਸ ਧੰਦੇ ਦੇ ਮਗਰਮੱਛਾਂ ਨੂੰ ਨਕੇਲ ਪਾਉਣ ਦੀ ਮੰਗ ਨੂੰ ਲੈ ਕੇ ਭਾਕਿਯੂ (ਏਕਤਾ) ਉਗਰਾਹਾਂ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ...
  • fb
  • twitter
  • whatsapp
  • whatsapp
Advertisement

ਪਰਸ਼ੋਤਮ ਬੱਲੀ

ਬਰਨਾਲਾ, 10 ਅਕਤੂਬਰ

Advertisement

ਸੂਬੇ ਅੰਦਰ ਨਸ਼ਿਆਂ ਦੀ ਸਮੱਸਿਆਂ ਦੇ ਠੋਸ ਹੱਲ ਤੇ ਇਸ ਧੰਦੇ ਦੇ ਮਗਰਮੱਛਾਂ ਨੂੰ ਨਕੇਲ ਪਾਉਣ ਦੀ ਮੰਗ ਨੂੰ ਲੈ ਕੇ ਭਾਕਿਯੂ (ਏਕਤਾ) ਉਗਰਾਹਾਂ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਇਥੇ ਰਿਹਾਇਸ਼ ਨੇੜੇ ਪ੍ਰਦਰਸ਼ਨ ਉਪਰੰਤ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।

ਇਕੱਠ ਵਿੱਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਨੇ ਕਿਹਾ ਕਿ 6 ਸਤੰਬਰ ਨੂੰ ਇਹੀ ਮੰਗ ਪੱਤਰ 17 ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾ ਚੁੱਕੇ ਹਨ, ਜਨਿ੍ਹਾਂ ਉੱਤੇ ਸਰਕਾਰ ਨੇ ਢੁੱਕਵੀਂ ਗੌਰ ਨਹੀਂ ਫ਼ਰਮਾਈ। ਸਿਰਫ਼ ਚੁਣਵੇਂ ਨਿੱਕੇ ਮੋਟੇ ਤਸਕਰਾਂ ਉੱਤੇ ਕਾਰਵਾਈ ਕਰਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ। ਅਖੀਰ 'ਚ ਮੀਤ ਹੇਅਰ ਦੇ ਪ੍ਰਤੀਨਿਧ ਨੂੰ ਮੰਗ ਪੱਤਰ ਸੌਂਪਿਆ ਗਿਆ।

ਬੁਲਾਰਿਆਂ 'ਚ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬੁੱਕਣ ਸਿੰਘ ਸੈਦੋਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ,ਖਜ਼ਾਨਚੀ ਭਗਤ ਸਿੰਘ ਛੰਨਾ, ਕ੍ਰਿਸ਼ਨ ਸਿੰਘ ਛੰਨਾ,ਜ਼ਿਲ੍ਹਾ ਔਰਤ ਕਮਲਜੀਤ ਕੌਰ ਬਰਨਾਲਾ, ਅਮਰਜੀਤ ਕੌਰ ਬਡਬਰ, ਲਖਵੀਰ ਕੌਰ ਧਨੌਲਾ,ਮਨਜੀਤ ਕੌਰ ਕਾਨ੍ਹੇਕੇ ਤੇ ਸੁਖਦੇਵ ਕੌਰ ਜਵੰਧਾ ਪਿੰਡੀ ਸ਼ਾਮਲ ਸਨ।

Advertisement
×