ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਦੀ ਮੀਟਿੰਗ ਅੱਜ ਯਾਦਗਾਰ ਬਾਬਾ ਹਜ਼ਾਰਾ ਸਿੰਘ ਵਿੱਚ ਹੋਈ, ਜਿਸ ਵਿੱਚ ਸਹਿਮਤੀ ਨਾਲ ਬਲਵਿੰਦਰ ਸਿੰਘ ਭੁੱਲਰ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਪਿਛਲੇ ਪ੍ਰਧਾਨ ਅਤੇ ਮੈਂਬਰਾਂ ਨੇ ਇਕਸੁਰ ਹੋ ਕੇ ਉਨ੍ਹਾਂ 'ਤੇ ਭਰੋਸਾ ਜਤਾਇਆ। ਇਸ ਤੋਂ ਇਲਾਵਾ ਬਲਦੇਵ ਸਿੰਘ ਟੁਰਨਾ, ਦਰਬਾਰਾ ਸਿੰਘ, ਬਲਰਾਜ ਸਿੰਘ ਲਾਟੀਆ ਫਰੀਦੇਵਾਲਾ, ਵੇਦ ਪ੍ਰਕਾਸ਼ ਮਦਾਨ, ਪ੍ਰੇਮ ਸਿੰਘ ਇਲਮੇ ਵਾਲਾ, ਨਛੱਤਰ ਸਿੰਘ ਸੁਧਾਰਾ, ਪ੍ਰਗਟ ਸਿੰਘ ਨੂੰ ਐਸੋਸੀਏਸ਼ਨ ਦੇ ਮੈਂਬਰ ਚੁਣਿਆ ਗਿਆ। ਚੋਣ ਤੋਂ ਬਾਅਦ ਬਲਵਿੰਦਰ ਸਿੰਘ ਭੁੱਲਰ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆੜ੍ਹਤੀਆਂ ਦੇ ਹੱਕਾਂ ਦੀ ਰੱਖਿਆ ਤੇ ਮੰਡੀ ਦੇ ਵਿਕਾਸ ਲਈ ਪੂਰੀ ਲਗਨ ਨਾਲ ਕੰਮ ਕਰਨਗੇ। ਇਸ ਮੌਕੇ ਕਲਭੂਸ਼ਣ ਧਵਨ, ਰੋਸ਼ਨ ਲਾਲ ਬਿੱਟਾ, ਜਸਵਿੰਦਰ ਸਿੰਘ ਭੁੱਲਰ ਮੱਲਾਂਵਾਲਾ, ਸੁਖਵਿੰਦਰ ਸਿੰਘ ਕਾਮਲਵਾਲਾ, ਰਣਜੀਤ ਸਿੰਘ, ਗੁਰਮੁਖ ਸਿੰਘ, ਰਕੇਸ਼ ਭੁੱਟੋ, ਰਵੀ ਸੇਠੀ, ਨਛੱਤਰ ਸਿੰਘ ਸੰਧੂ ਮੱਲਾਂਵਾਲਾ, ਸਾਹਿਲ ਸਿੰਘ, ਜੋਗਾ ਸਿੰਘ, ਨਛੱਤਰ ਸਿੰਘ ਇਲਮੇਵਾਲਾ, ਹਰਨੇਕ ਸਿੰਘ, ਮਹੇਸ਼ ਕਟਾਰੀਆ, ਗੁਰਜੀਤ ਸਿੰਘ ਨੰਬਰਦਾਰ, ਅਮਿਤ ਸੇਠੀ, ਜਗਰੂਪ ਸਿੰਘ, ਪਿੱਪਲ ਸਿੰਘ, ਭੁਪਿੰਦਰ ਸਿੰਘ ਅਤੇ ਧਰਮ ਸਿੰਘ
ਸਮੇਤ ਕਈ ਆੜ੍ਹਤੀ ਹਾਜ਼ਰ ਸਨ, ਜਿਨ੍ਹਾਂ ਨੇ ਨਵੇਂ ਪ੍ਰਧਾਨ ਨੂੰ ਵਧਾਈ ਦਿੱਤੀ।