ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੱਲ੍ਹੋ ਪੰਚਾਇਤ ਨੇ ਮਨਰੇਗਾ ਮਜ਼ਦੂਰਾਂ ਦੇ ਜੌਬ ਕਾਰਡ ਬਣਾਏ

  ਖੇਤਰੀ ਪ੍ਰਤੀਨਿਧ ਰਾਮਪੁਰਾ ਫੂਲ, 12 ਜੁਲਾਈ ਪਿੰਡ ਬੱਲ੍ਹੋ ਦੀ ਪੰਚਾਇਤ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਪਿੰਡ ਦੀ ਯੂਥ ਲਾਇਬਰੇਰੀ ਵਿੱਚ ਮਨਰੇਗਾ ਦੇ ਜੌਬ ਕਾਰਡ ਬਣਾ ਕੇ ਰੁਜ਼ਗਾਰ ਦਿਵਸ ਮਨਾਇਆ ਗਿਆ। ਰੁਜ਼ਗਾਰ ਦਿਵਸ ਮਨਾਉਣ ਦੀ ਅਗਵਾਈ ਕਰਦਿਆਂ...
Advertisement

 

ਖੇਤਰੀ ਪ੍ਰਤੀਨਿਧ

Advertisement

ਰਾਮਪੁਰਾ ਫੂਲ, 12 ਜੁਲਾਈ

ਪਿੰਡ ਬੱਲ੍ਹੋ ਦੀ ਪੰਚਾਇਤ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਪਿੰਡ ਦੀ ਯੂਥ ਲਾਇਬਰੇਰੀ ਵਿੱਚ ਮਨਰੇਗਾ ਦੇ ਜੌਬ ਕਾਰਡ ਬਣਾ ਕੇ ਰੁਜ਼ਗਾਰ ਦਿਵਸ ਮਨਾਇਆ ਗਿਆ। ਰੁਜ਼ਗਾਰ ਦਿਵਸ ਮਨਾਉਣ ਦੀ ਅਗਵਾਈ ਕਰਦਿਆਂ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਪਿੰਡ ਦੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਲਈ ਉਹ ਬਚਨਵੱਧ ਹਨ ਅਤੇ ਮਜ਼ਦੂਰ ਵੱਧ ਤੋਂ ਵੱਧ ਜੌਬ ਕਾਰਡ ਬਣਾ ਕੇ ਮਨਰੇਗਾ ਸਕੀਮ ਦਾ ਲਾਹਾ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪਿੰਡ ਦਾ ਨਾਗਰਿਕ 18 ਸਾਲ ਤੋਂ ਵੱਧ ਉਮਰ ਦਾ ਹੈ ਉਹ ਜੌਬ ਕਾਰਡ ਬਣਾਉਣ ਲਈ ਅਪਲਾਈ ਕਰ ਸਕਦਾ ਹੈ ਅਤੇ ਉਸ ਨੂੰ 100 ਦਿਨ ਦਾ ਰੁਜ਼ਗਾਰ ਮੁਹੱਈਆ ਕਾਰਵਾਇਆ ਜਾਵੇਗਾ। ਰੁਜ਼ਗਾਰ ਗ੍ਰਾਮ ਸੇਵਕ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਿੰਡ ਦੇ ਨਵੇਂ ਲਾਭਪਾਤਰੀਆਂ ਦੇ ਜੌਬ ਕਾਰਡ ਬਣਾਏ ਗਏ ਅਤੇ ਜਿਨ੍ਹਾਂ ਜੌਬ ਕਾਰਡਾਂ ਵਿੱਚ ਨਵੇਂ ਲਾਭਪਤਰੀ ਸ਼ਾਮਲ ਹੋਣ ਵਾਲੇ ਰਹਿੰਦੇ ਸਨ ਉਨ੍ਹਾਂ ਨੂੰ ਕਾਰਡਾਂ ਵਿੱਚ ਦਰਜ ਕੀਤਾ ਗਿਆ। ਇਸ ਮੌਕੇ ਪਰਮਜੀਤ ਭੁੱਲਰ ਵੀਡੀਓ, ਪੰਚ ਰਾਮ ਸਿੰਘ, ਹਾਕਮ ਸਿੰਘ, ਹਰਬੰਸ ਸਿੰਘ, ਜਗਸੀਰ ਸਿੰਘ, ਕਰਮਜੀਤ ਸਿੰਘ ਫ਼ੌਜੀ, ਕੇਵਲ ਸਿੰਘ ਪ੍ਰਧਾਨ, ਰਾਜਵੀਰ ਕੌਰ, ਨਰੇਗਾ ਮੇਟ ਬੇਅੰਤ ਕੌਰ ਅਤੇ ਸ਼ਿਵਾਨੀ ਹਾਜ਼ਰ ਸਨ।

Advertisement