ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੱਲ੍ਹੋ ਮਾਡਲ: ਪਲਾਸਟਿਕ ਕਚਰਾ ਸਾਂਭਣ ਵਾਲਿਆਂ ਨੂੰ ਮਿਲਣਗੇ ਚਾਂਦੀ ਦੇ ਕੜੇ

ਗ੍ਰਾਮ ਪੰਚਾਇਤ ਵੱਲੋਂ ‘ਪਲਾਸਟਿਕ ਕਚਰਾ ਲਿਆਓ, ਪੈਸੇ ਕਮਾਓ, ਵਾਤਾਵਰਨ ਬਚਾਓ’ ਦਾ ਹੋਕਾ
Advertisement

ਰਮਨਦੀਪ ਸਿੰਘ

ਰਾਮਪੁਰਾ ਫੂਲ, 3 ਜੁਲਾਈ

Advertisement

ਪਿੰਡ ਬੱਲ੍ਹੋ ਦੀ ਪੰਚਾਇਤ ਵੱਲੋਂ ਅੰਤਰਰਾਸ਼ਟਰੀ ਪਲਾਸਟਿਕ ਦਿਵਸ ’ਤੇ ਸਵੱਛ ਭਾਰਤ ਮਿਸ਼ਨ ਤਹਿਤ ਯੂਥ ਲਾਇਬਰੇਰੀ ਵਿੱਚ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪੰਚਾਇਤ ਨੇ ਨਵਾਂ ਹੋਕਾ ਦਿੰਦਿਆਂ ਕਿਹਾ ਕਿ ‘ਪਲਾਸਟਿਕ ਕਚਰਾ ਲਿਆਓ, ਪੈਸੇ ਕਮਾਓ, ਵਾਤਾਵਰਨ ਬਚਾਓ’ ਦਾ ਹੋਕਾ ਦਿੱਤਾ। ਪੰਚਾਇਤ ਨੇ ਐਲਾਨ ਕੀਤਾ ਪਲਾਸਟਿਕ ਕਚਰਾ ਸੰਭਾਲਣ ’ਚ­ ਪਹਿਲੇ ਤੇ ਦੂਜੇ ਸਥਾਨ ’ਤੇ ਆਉਣ ਵਾਲਿਆਂ ਨੂੰ ਚਾਂਦੀ ਦੇ ਕੜੇ ਸਨਮਾਨ ਵਜੋਂ ਦਿੱਤੇ ਜਾਣਗੇ। ਸਰਪੰਚ ਅਮਰਜੀਤ ਕੌਰ ਨੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੇ ਮਕਸਦ ਨਾਲ ਮਤਾ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਪਲਾਸਟਿਕ ਕਚਰਾ ਗਲੀਆਂ ਨਾਲੀਆਂ ਵਿੱਚ ਸੁੱਟਣ ਦੀ ਬਜਾਏ ਪੰਚਾਇਤ ਕੋਲ ਪਲਾਸਟਿਕ ਕਚਰਾ ਵੇਚਣ ਤੇ ਪੈਸੇ ਕਮਾਉਣ ਤੇ ਵਾਤਾਵਰਨ ਬਚਾਉਣ। ਇਸ ਮੌਕੇ ਪਿੰਡ ਵਾਸੀਆਂ ਨੂੰ ਪਲਾਸਟਿਕ ਕਚਰੇ ਬਦਲੇ ਵਿੱਚ ਮੁਫ਼ਤ ’ਚ­ ਗੁੜ ਵੰਡਿਆ ਗਿਆ। ਇਸ ਸਕੀਮ ਦੀ ਵਿੱਤੀ ਮਦਦ ਤਰਨਜੋਤ ਵੈੱਲਫੇਅਰ ਸੁਸਾਇਟੀ ਬੱਲ੍ਹੋ ਤਰਫ਼ੋਂ ਦਿੱਤੀ ਜਾਵੇਗੀ। ਜ਼ਿਲ੍ਹਾ ਸੈਨੀਟੇਸ਼ਨ ਸੈੱਲ ਬਠਿੰਡਾ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੇ ਮੁੱਖ ਮਹਿਮਾਨ ਮਨਪ੍ਰੀਤ ਸਿੰਘ ਅਰਸੀ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਬਠਿੰਡਾ ਨੇ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਪਲਾਸਟਿਕ ਉਹ ਘਰਾਂ ਵਿੱਚ ਵਰਤ ਰਹੇ ਹਨ, ਉਸ ਨੂੰ ਦੁਬਾਰਾ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਅਤੇ ਹਰ ਇੱਕ ਪੰਚਾਇਤ ਇਸ ਬਾਰੇ ਆਪਣੇ ਆਪਣੇ ਪਿੰਡਾਂ ਨੂੰ ਸੁਚੇਤ ਕਰੇ। ਹਰਿੰਦਰ ਸਿੰਘ ਬਲਾਕ ਕੋਆਰਡੀਨੇਟਰ ਨੇ ਪੰਚਾਇਤਾਂ ਨੂੰ ਕਿਹਾ ਕਿ ਆਪਣੇ ਪਿੰਡਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਪਿੰਡਾਂ ਦਾ ਪਲਾਸਟਿਕ ਬੱਲ੍ਹੋ ਦੇ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਵਿੱਚ ਭੇਜਿਆ ਜਾਵੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭੁਪਿੰਦਰ ਸਿੰਘ ਜਟਾਣਾ ਨੇ ਨਿਭਾਈ। ਇਸ ਮੌਕੇ ਕਾਰਤਿਕ ਗੁਪਤਾ, ਅਵਤਾਰ ਸਿੰਘ, ਰੇਸ਼ਮ ਸਿੰਘ, ­ਗੁਲਾਬ ਸਿੰਘ­, ਰਾਜਵੀਰ ਕੌਰ­, ਪਰਮਜੀਤ ਕੌਰ­, ਰਣਜੀਤ ਕੌਰ ਅਤੇ ਪਰਮਜੀਤ ਭੁੱਲਰ ਗ੍ਰਾਮ ਸੇਵਕ ਅਤੇ ਰਾਜਵਿੰਦਰ ਕੌਰ ਲਾਇਬ੍ਰੇਰੀਅਨ ਹਾਜ਼ਰ ਸਨ। 

Advertisement