ਬਾਘਾ ਪੁਰਾਣਾ ਦਾ ਡੈਲੀਗੇਟ ਇਜਲਾਸ
ਅਕਾਲ ਤਖ਼ਤ ਸਾਹਿਬ ਵੱਲੋਂ ਕਾਇਮ ਕੀਤੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਦੀ ਰਹਿਨੁਮਾਈ ਹੇਠ ਪਿੰਡ ਰਾਜਿਆਣਾ ਵਿੱਚ ਹਲਕਾ ਬਾਘਾ ਪੁਰਾਣਾ ਦਾ ਡੈਲੀਗੇਟ ਇਜਲਾਸ ਹੋਇਆ। ਇਕੱਤਰਤਾ ਦੌਰਾਨ ਜਗਤਾਰ ਸਿੰਘ ਰਾਜੇਆਣਾ, ਗੁਰਜੰਟ ਸਿੰਘ ਭੁੱਟੋ, ਬਲਤੇਜ ਸਿੰਘ ਲੰਗੇਆਣਾ ਅਤੇ...
Advertisement
ਅਕਾਲ ਤਖ਼ਤ ਸਾਹਿਬ ਵੱਲੋਂ ਕਾਇਮ ਕੀਤੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਦੀ ਰਹਿਨੁਮਾਈ ਹੇਠ ਪਿੰਡ ਰਾਜਿਆਣਾ ਵਿੱਚ ਹਲਕਾ ਬਾਘਾ ਪੁਰਾਣਾ ਦਾ ਡੈਲੀਗੇਟ ਇਜਲਾਸ ਹੋਇਆ। ਇਕੱਤਰਤਾ ਦੌਰਾਨ ਜਗਤਾਰ ਸਿੰਘ ਰਾਜੇਆਣਾ, ਗੁਰਜੰਟ ਸਿੰਘ ਭੁੱਟੋ, ਬਲਤੇਜ ਸਿੰਘ ਲੰਗੇਆਣਾ ਅਤੇ ਸਰਬਜੀਤ ਸਿੰਘ ਵੈਰੋਕੇ ਨੂੰ ਸਟੇਟ ਡੈਲੀਗੇਟ ਚੁਣਿਆ ਗਿਆ। ਰੇਸ਼ਮ ਸਿੰਘ ਠੱਠੀ ਭਾਈ, ਸੁਖਦੀਪ ਸਿੰਘ ਰੋਡੇ, ਦਮਨ ਸਿੰਘ ਸੰਘਾ, ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਨਛੱਤਰ ਸਿੰਘ ਚੰਦ ਪੁਰਾਣਾ ਅਤੇ ਇੰਦਰਜੀਤ ਸਿੰਘ ਲੰਗਿਆਣਾ ਨੂੰ ਜ਼ਿਲ੍ਹਾ ਡੈਲੀਗੇਟ ਚੁਣਿਆ ਗਿਆ। ਇਜਲਾਸ ਉਪਰੰਤ ਸੰਤਾ ਸਿੰਘ ਉਮੈਦਪੁਰੀ ਨੇ ਆਖਿਆ ਕਿ ਪੰਜ ਮੈਂਬਰੀ ਟੀਮ ਅਕਾਲ ਤਖ਼ਤ ਦੇ ਆਦੇਸ਼ਾਂ ਅਨੁਸਾਰ ਮਿਸ਼ਨ ’ਚ ਜੁਟੀ ਹੋਈ ਹੈ।
Advertisement
Advertisement
×