ਮੋਗਾ ਸਿਵਲ ਹਸਪਤਾਲ ’ਚ ਆਯੂਸ਼ਮਾਨ ਸਹਾਇਤਾ ਕੇਂਦਰ ਸਥਾਪਿਤ
ਆਈ ਡੀ ਨਾਲ ਡਿਜੀਟਲ ਹੈਲਥ ਕਾਰਡ ’ਚ ਮਰੀਜ਼ਾ ਦੀਆਂ ਮੈਡੀਕਲ ਰਿਪੋਰਟਾਂ ਰਹਿਣਗੀਆਂ ਗੁਪਤ ਅਤੇ ਸੁਰੱਖਿਅਤ
ਇਥੇ ਸਿਵਲ ਹਸਪਤਾਲ ਵਿੱਚ ਆਮ ਲੋਕਾਂ ਦੀ ਸਹਾਇਤਾ ਲਈ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨਨ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਥੋਂ ਮਰੀਜ਼ ਦੀ ਆਈ ਡੀ ਤਿਆਰ ਕਰਕੇ ਉਸਦਾ ਸਿਹਤ ਕਾਰਡ ਬਣੇਗਾ, ਜਿਸ ਵਿਚ ਮਰੀਜ਼ ਦੀਆਂ ਮੈਡੀਕਲ ਰਿਪੋਰਟ ਸੁਰੱਖਿਅਤ ਰਹਿ ਸਕਣਗੀਆਂ। ਮਰੀਜ਼ਾਂ ਨੂੰ ਬਾਰ ਬਾਰ ਰਿਪੋਰਟ ਲੈ ਕੇ ਆਉਣ ਦੀ ਪ੍ਰੇਸ਼ਾਨੀ ਖਤਮ ਹੋਵੇਗੀ।
ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਸਿੰਘ ਸੂਦ ਅਤੇ ਯੋਜਨਾ ਦੇ ਫੈਸਿਲਟੀ ਮੈਨੇਜਰ ਪੰਕਜ ਦੂਬੇ ਨੇ ਦੱਸਿਅ ਕਿ ਇਸ ਯੋਜਨਾ ਤਹਿਤ ਮਰੀਜਾਂ ਦੀ ਆਭਾ ਆਈ ਡੀ ਬਣਾਈ ਜਾਏਗੀ । ਇਸ ਆਈ ਡੀ ਦੇ ਰਾਹੀਂ ਮਰੀਜ਼ ਸਾਰੇ ਮੈਡੀਕਲ ਰਿਕਾਰਡ ਡਿਜੀਟਲ ਸਟੋਰੇਜ ਰਾਹੀਂ ਆਪਣੇ ਕੋਲ ਰੱਖ ਸਕਣਗੇ ਅਤੇ ਮਰੀਜ਼ਾਂ ਨੂੰ ਬਾਰ-ਬਾਰ ਰਿਪੋਰਟ ਲੈ ਕੇ ਆਉਣ ਦੀ ਪ੍ਰੇਸ਼ਾਨੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ ਡਾਕਟਰਾਂ ਨਾਲ ਆਸਾਨੀ ਨਾਲ ਸਾਂਝਾ ਕਰ ਸਕਣਗੇ। ਡਾ. ਸੂਦ ਨੇ ਦੱਸਿਆ ਕਿ ਆਭਾ ਆਈ.ਡੀ ਨਾਲ ਡਿਜੀਟਲ ਹੈਲਥ ਕਾਰਡ ਬਣੇਗਾ ਜਿਸ ਵਿੱਚ ਮਰੀਜ ਆਪਣੀ ਰਿਪੋਰਟਾਂ ਅਤੇ ਮੈਡੀਕਲ ਜਾਣਕਾਰੀ ਸੁਰੱਖਿਅਤ ਰੱਖੀਆਂ ਜਾ ਸਕਣਗੀਆਂ। ਆਈ ਡੀ ਸਕੈਨ ਕਰਕੇ ਉਸ ਦੇ ਇਤਿਹਾਸ ਦੀ ਜਾਣਕਾਰੀ ਮਿਲ ਜਾਵੇਗੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇਗਾ ਅਤੇ ਨਾਲ ਹੀ ਮਰੀਜ਼ਾਂ ਦੀ ਬਿਮਾਰੀ ਸਬੰਧੀ ਜਾਣਕਾਰੀ ਸੁਰੱਖਿਆ ਅਤੇ ਗੁਪਤ ਰਹੇਗੀ।

