ਪਾਬੰਦੀਸ਼ੁਦਾ ਗੋਲੀਆਂ ਵੇਚਣ ਦੇ ਦੋਸ਼ ਹੇਠ ਆਯੁਰਵੈਦਿਕ ਸਟੋਰ ਸੀਲ
ਸਿਹਤ ਵਿਭਾਗ ਅਤੇ ਪੁਲੀਸ ਵੱਲੋਂ ਬਠਿੰਡਾ ਦੇ ਅਜੀਤ ਰੋਡ ’ਤੇ ਆਯੁਰਵੈਦਿਕ ਸਟੋਰ ਦੀ ਆੜ ਹੇਠ ਪਾਬੰਦੀਸ਼ੁਦਾ ਗੋਲੀਆਂ ਵੇਚਣ ਦੀ ਗਤੀਵਿਧੀ ਨੂੰ ਬੇਨਕਾਬ ਕਰਦਿਆਂ ਇਕ ਸਟੋਰ ਨੂੰ ਬੰਦ ਕਰ ਦਿੱਤਾ ਗਿਆ। ਇਹ ਕਾਰਵਾਈ ਥਾਣਾ ਸਿਵਲ ਲਾਈਨ ਨੂੰ ਮਿਲੀਆਂ ਸ਼ਿਕਾਇਤਾਂ ਦੇ ਆਧਾਰ...
Advertisement
ਸਿਹਤ ਵਿਭਾਗ ਅਤੇ ਪੁਲੀਸ ਵੱਲੋਂ ਬਠਿੰਡਾ ਦੇ ਅਜੀਤ ਰੋਡ ’ਤੇ ਆਯੁਰਵੈਦਿਕ ਸਟੋਰ ਦੀ ਆੜ ਹੇਠ ਪਾਬੰਦੀਸ਼ੁਦਾ ਗੋਲੀਆਂ ਵੇਚਣ ਦੀ ਗਤੀਵਿਧੀ ਨੂੰ ਬੇਨਕਾਬ ਕਰਦਿਆਂ ਇਕ ਸਟੋਰ ਨੂੰ ਬੰਦ ਕਰ ਦਿੱਤਾ ਗਿਆ। ਇਹ ਕਾਰਵਾਈ ਥਾਣਾ ਸਿਵਲ ਲਾਈਨ ਨੂੰ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਵਿਭਾਗ ਦੇ ਡਰੱਗ ਇੰਸਪੈਕਟਰ ਅਤੇ ਪੁਲੀਸ ਵੱਲੋਂ ਸਾਂਝੀ ਤੌਰ ’ਤੇ ਕੀਤੀ ਗਈ। ਡਰੱਗ ਇੰਸਪੈਕਟਰ ਡਾ. ਬਲਦੇਵ ਰਾਜ ਨੇ ਦੱਸਿਆ ਕਿ ਕਾਰਵਾਈ ਦੌਰਾਨ ਸਟੋਰ ਮਾਲਕ ਕੋਈ ਵੀ ਕਾਨੂੰਨੀ ਦਸਤਾਵੇਜ਼ ਜਾਂ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਥਾਣਾ ਸਿਵਲ ਲਾਈਨ ਦੇ ਮੁਖੀ ਹਰਜੋਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸੇਫ ਪੰਜਾਬ ਹੈਲਪਲਾਈਨ ’ਤੇ ਮਿਲੀ ਗੁਪਤ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਉਨ੍ਹਾਂ ਕਿਹਾ ਕਿ ਸਟੋਰ ਮਾਲਕ ਨੂੰ ਲਾਇਸੈਂਸ ਦਿਖਾਉਣ ਲਈ ਤਿੰਨ ਦਿਨ ਦਿੱਤੇ ਹਨ।
Advertisement
Advertisement
×