ਕਰਮਗੜ੍ਹ ’ਚ ਆਯੁਰਵੈਦਿਕ ਤੇ ਹੋਮਿਓਪੈਥਿਕ ਸਿਹਤ ਜਾਂਚ ਕੈਂਪ
ਪਿੰਡ ਕਰਮਗੜ੍ਹ ਦੇ ਗੁਰਦੁਆਰਾ ਸਿੰਘ ਸਾਹਿਬ ਵਿੱਚ ਆਯੂਸ਼ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ। ਇਸ ਕੈਂਪ ਦਾ ਆਗਾਜ਼ ਸਰਪੰਚ ਹਰਪ੍ਰੀਤ ਕੌਰ, ਹਰਕੇਸ਼ ਸਿੰਘ, ਪੰਚ ਗੁਰਜੰਟ ਸਿੰਘ ਕਰਮਗੜ੍ਹ, ਬਲਰਾਜ ਕੌਰ, ਗੁਰਬਚਨ ਸਿੰਘ, ਜਸਵਿੰਦਰ ਸਿੰਘ, ਜਸਵੀਰ ਸਿੰਘ, ਸ਼ਿੰਗਾਰਾ ਸਿੰਘ, ਦਿਲਜੀਤ ਸਿੰਘ, ਨਿਰਭੈ ਸਿੰਘ ਅਤੇ ਸਮੂਹ ਗਰਾਮ ਪੰਚਾਇਤ ਤੇ ਪਿੰਡ ਦੇ ਮੋਹਤਵਰ ਵਿਆਕਤੀਆਂ ਵੱਲੋਂ ਕੀਤਾ ਗਿਆ।
ਇਸ ਕੈਂਪ ਵਿੱਚ ਆਯੁਰਵੈਦ ਵਿਭਾਗ ਵਲੋਂ 494 ਅਤੇ ਹੋਮਿਓਪੈਥਿਕ ਵਿਭਾਗ ਵੱਲੋਂ 273 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਇਸ ਕੈਂਪ ਵਿੱਚ ਆਯੁਰਵੈਦ ਵਿਭਾਗ ਵੱਲੋਂ ਡਾ. ਅਮਨਦੀਪ ਸਿੰਘ ਨੋਡਲ ਅਫ਼ਸਰ, ਡਾ. ਸ਼ੀਤੂ ਢੀਂਗੜਾ ਏਐੱਮਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ। ਉਪਵੈਦ ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਸੁਖਚੈਨ ਸਿੰਘ, ਜਗਸੀਰ ਸਿੰਘ, ਪ੍ਰਿਤਪਾਲ ਸਿੰਘ, ਵਿਕਰਮਜੀਤ ਸਿੰਘ, ਲਵਪ੍ਰੀਤ ਸਿੰਘ ਨੇ ਕੈਂਪ ਵਿੱਚ ਆਏ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ। ਕਿਰਨਦੀਪ ਕੌਰ ਸੀਐੱਚਓ ਨੇ ਬਲੱਡ ਪ੍ਰੈਸ਼ਰ ਚੈੱਕ ਕੀਤਾ। ਕੈਂਪ ਦੌਰਾਨ ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਅਨੁਪਮਾ ਰੁਪਾਲ ਐੱਚਐੱਮਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ। ਹੋਮਿਓਪੈਥੀ ਡਿਸਪੈਂਸਰ ਗੁਰਚਰਨ ਸਿੰਘ ਔਲਖ ਤੇ ਗੁਰਚਰਨ ਸਿੰਘ ਨੇ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਵੰਡੀਆਂ। ਕੈਂਪ ਵਿੱਚ ਆਏ ਆਯੁਰਵੈਦਿਕ ਡਾਕਟਰਾਂ ਦਾ ਤੇ ਹੋਮਿਓਪੈਥਿਕ ਡਾਕਟਰਾਂ ਦੀ ਮੈਡੀਕਲ ਟੀਮ ਦਾ ਪਿੰਡ ਵੱਲੋਂ ਧੰਨਵਾਦ ਕੀਤਾ ਗਿਆ।