ਬੱਚਿਆਂ ਲਈ ਜਾਗਰੂਕਤਾ ਵਰਕਸ਼ਾਪ
ਸਿਲਵਰ ਓਕਸ ਸਕੂਲ, ਰਾਮਪੁਰਾ ਰੋਡ (ਲਹਿਰਾ ਬੇਗਾ) ਬਠਿੰਡਾ ਵਿੱਚ ਬੱਚਿਆਂ ਨੂੰ ਉੱਚਿਤ ਅਤੇ ਗੈਰ-ਉਚਿਤ ਛੋਹ ਪ੍ਰਤੀ ਜਾਗਰੂਕਤਾ, ਆਤਮ-ਵਿਸ਼ਵਾਸ ਅਤੇ ਨਿੱਜੀ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਵਰਕਸ਼ਾਪ ਲਾਈ ਗਈ। ਇਸ ਵਿੱਚ ਨਰਸਰੀ ਤੋਂ ਅਠਵੀਂ ਜਮਾਤ ਦੇ ਵਿਦਿਆਰਥੀਆਂ ਨੇ...
Advertisement
ਸਿਲਵਰ ਓਕਸ ਸਕੂਲ, ਰਾਮਪੁਰਾ ਰੋਡ (ਲਹਿਰਾ ਬੇਗਾ) ਬਠਿੰਡਾ ਵਿੱਚ ਬੱਚਿਆਂ ਨੂੰ ਉੱਚਿਤ ਅਤੇ ਗੈਰ-ਉਚਿਤ ਛੋਹ ਪ੍ਰਤੀ ਜਾਗਰੂਕਤਾ, ਆਤਮ-ਵਿਸ਼ਵਾਸ ਅਤੇ ਨਿੱਜੀ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਵਰਕਸ਼ਾਪ ਲਾਈ ਗਈ। ਇਸ ਵਿੱਚ ਨਰਸਰੀ ਤੋਂ ਅਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਅਨਾਮਿਕਾ ਸੰਧੂ ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ‘ਗੁੱਡ ਤੇ ਬੈਡ ਟੱਚ’ ਵਿਚਕਾਰ ਅੰਤਰ ਸਮਝਾਇਆ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਅਸਹਜ ਮਹਿਸੂਸ ਹੋਣ ’ਤੇ ਨਾਂਹ ਕਹਿਣੀ ਚਾਹੀਦੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਛਾਇਆ ਵਿਨੋਚਾ ਨੇ ਤੇ ਸਟਾਫ ਮੈਂਬਰ ਹਾਜ਼ਰ ਸਨ।
Advertisement
Advertisement
×

