ਅਵਤਾਰ ਸਿੰਘ ਨੂੰ ਪ੍ਰਧਾਨ ਚੁਣਿਆ
ਪੰਜਾਬ ਰਾਜ ਪਾਵਰਕੌਮ ਲਿਮਿਟਡ ਦੀ ਯੂਨੀਅਨ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਦੀ ਨਵੀਂ ਚੁਣੀ ਕਮੇਟੀ ਨੇ ਵੰਡ ਹਲਕਾ ਬਰਨਾਲਾ ਦੇ ਮੁਖੀ ਇੰਜ. ਰਾਜੇਸ਼ ਕੁਮਾਰ ਜਿੰਦਲ (ਉਪ ਮੁੱਖ ਇੰਜ.) ਨਾਲ ਮੁਲਾਕਾਤ ਕਰ ਕੇ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਸੂਬਾ...
Advertisement
ਪੰਜਾਬ ਰਾਜ ਪਾਵਰਕੌਮ ਲਿਮਿਟਡ ਦੀ ਯੂਨੀਅਨ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਦੀ ਨਵੀਂ ਚੁਣੀ ਕਮੇਟੀ ਨੇ ਵੰਡ ਹਲਕਾ ਬਰਨਾਲਾ ਦੇ ਮੁਖੀ ਇੰਜ. ਰਾਜੇਸ਼ ਕੁਮਾਰ ਜਿੰਦਲ (ਉਪ ਮੁੱਖ ਇੰਜ.) ਨਾਲ ਮੁਲਾਕਾਤ ਕਰ ਕੇ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਸੂਬਾ ਜਨਰਲ ਸਕੱਤਰ ਹਰਮਨਦੀਪ ਤੇ ਹੋਰ ਆਗੂਆਂ ਨੇ ਦੱਸਿਆ ਕਿ ਸਰਬਸੰਮਤੀ ਨਾਲ ਇੰਜ. ਅਵਤਾਰ ਸਿੰਘ ਨੂੰ ਪ੍ਰਧਾਨ, ਅਮਰਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸ਼ਿਵਕਰਨ ਨੂੰ ਮੀਤ ਪ੍ਰਧਾਨ, ਜਸਪ੍ਰਤਾਪ ਸਿੰਘ ਨੂੰ ਜਨਰਲ ਸਕੱਤਰ, ਕੀਰਤੀ ਜਿੰਦਲ ਨੂੰ ਵਿੱਤ ਸਕੱਤਰ, ਲਵਪ੍ਰੀਤ ਸਿੰਘ ਨੂੰ ਜੁਆਇੰਟ ਸਕੱਤਰ, ਆਸ਼ੂਤੋਸ਼ ਕੌਸ਼ਲ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਸੀਨੀਅਰ ਆਗੂ ਗੁਰਪ੍ਰੀਤ ਸਿੰਘ ਨੂੰ ਸਰਪ੍ਰਸਤ ਤੇ ਹਰਮਨਪ੍ਰੀਤ ਸਿੰਘ ਨੂੰ ਮੁੱਖ ਸਲਾਹਕਾਰ ਤੇ ਸਰਕਲ ਕਮੇਟੀ ਵਿੱਚ ਕਾਰਜਕਾਰੀ ਮੈਂਬਰਾਂ ਵਜੋਂ ਚਾਨਣ ਸਿੰਘ, ਆਮਿਰ ਸੁਲੇਮਾਨ ਅਤੇ ਸੰਦੀਪ ਸਿੰਘ ਨੂੰ ਚੁਣਿਆ ਗਿਆ।
Advertisement
Advertisement
×