ਸ਼ਹੀਦ ਗੰਜ ਸਕੂਲ ਵਿੱਚ ਅਥਲੈਟਿਕ ਮੀਟ ਕਰਵਾਈ
ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਵਿੱਚ ਪ੍ਰਾਇਮਰੀ ਪੱਧਰ ਤੱਕ ਦੇ ਖਿਡਾਰੀਆਂ ਦੀ ਅਥਲੈਟਿਕ ਮੀਟ ਕਰਵਾਈ ਗਈ। ਇਸ ਦੌਰਾਨ ਵੱਡੀ ਗਿਣਤੀ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਖੇਡਾਂ ਦਾ ਆਗਾਜ਼ ਸਕੂਲ ਪ੍ਰਬੰਧਕੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਗੋਪਿੰਦਰ ਸਿੰਘ ਮੱਲ੍ਹੀ ਨੇ ਝੰਡਾ ਲਹਿਰਾ ਕੇ...
ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਵਿੱਚ ਪ੍ਰਾਇਮਰੀ ਪੱਧਰ ਤੱਕ ਦੇ ਖਿਡਾਰੀਆਂ ਦੀ ਅਥਲੈਟਿਕ ਮੀਟ ਕਰਵਾਈ ਗਈ। ਇਸ ਦੌਰਾਨ ਵੱਡੀ ਗਿਣਤੀ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਖੇਡਾਂ ਦਾ ਆਗਾਜ਼ ਸਕੂਲ ਪ੍ਰਬੰਧਕੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਗੋਪਿੰਦਰ ਸਿੰਘ ਮੱਲ੍ਹੀ ਨੇ ਝੰਡਾ ਲਹਿਰਾ ਕੇ ਕੀਤਾ। ਇਸ ਮੌਕੇ ਪ੍ਰਿੰਸੀਪਲ ਸੰਜੀਵ ਜੈਨ, ਖ਼ਜ਼ਾਨਚੀ ਜਸਵੀਰ ਸਿੰਘ ਮੱਲ੍ਹੀ, ਮੈਂਬਰ ਭੁਪਿੰਦਰ ਸਿੰਘ ਪਤਲੀ, ਗੁਰਤੇਜ ਸਿੰਘ ਸਰਾਂ ਅਤੇ ਸ਼ਹੀਦ ਗੰਜ ਕਾਲਜ ਫ਼ਾਰ ਵਿਮੈਨ ਮੁੱਦਕੀ ਦੇ ਚੇਅਰਮੈਨ ਰਛਪਾਲ ਸਿੰਘ ਮੱਲ੍ਹੀ ਹਾਜ਼ਰ ਰਹੇ। ਖੇਡਾਂ ਦੇ ਆਗਾਜ਼ ਮੌਕੇ ਜੂਨੀਅਰ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਉਪਰੰਤ ਖੇਡਾਂ ਪ੍ਰਤੀ ਇਮਾਨਦਾਰੀ ਦੀ ਸਹੁੰ ਚੁੱਕੀ ਗਈ। ਇਸ ਦੌਰਾਨ ਸਕੂਲ ਦੇ ਖੇਡ ਮੈਦਾਨ ਨੂੰ ਸਜਾਇਆ ਗਿਆ ਸੀ। ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਦਾ ਪੀ ਟੀ ਸ਼ੋਅ ਖਿੱਚ ਦਾ ਕੇਂਦਰ ਬਣਿਆ ਰਿਹਾ। ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਾਇਮਰੀ ਪੱਧਰ ’ਤੇ ਲੜਕੇ ਅਤੇ ਲੜਕੀਆਂ ਦੇ ਦੌੜ, ਲੰਬੀ ਛਾਲ, ਸ਼ਾਟ-ਪੁੱਟ, ਰੱਸਾਕਸ਼ੀ, ਜਿਗ-ਜੈਗ ਦੌੜ, ਜੰਗਲ ਰੇਸ, ਬੋਰੀ ਦੌੜ ਤੇ ਸਾਈਕਲ ਦੌੜ ਮੁਕਾਬਲੇ ਕਰਵਾਏ ਗਏ। ਇਸ ਦੌਰਾਲ ਅਧਿਆਪਕਾਂ ਦੀਆਂ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸੰਜੀਵ ਜੈਨ ਨੇ ਖੇਡਾਂ ਨੂੰ ਮਨੁੱਖੀ ਅਤੇ ਖ਼ਾਸ ਕਰ ਕੇ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਦੱਸਦੇ ਹੋਏ ਅਜੋਕੇ ਸਮੇਂ ਵਿੱਚ ਖੇਡਾਂ ਦੀ ਲੋੜ ਅਤੇ ਮਹਾਨਤਾ ਬਾਰੇ ਚਾਨਣਾ ਪਾਇਆ। ਅੰਤ ਵਿੱਚ ਰਾਸ਼ਟਰੀ ਗਾਇਨ ਨਾਲ ਅਥਲੈਟਿਕ ਮੀਟ ਦੀ ਸਮਾਪਤੀ ਹੋਈ। ਸੰਜੀਵ ਜੈਨ ਨੇ ਇਸ ਅਥਲੈਟਿਕ ਮੀਟ ਦੀ ਸ਼ਾਨਦਾਰ ਸਫਲਤਾ ਦਾ ਸਿਹਰਾ ਸਮੂਹ ਸਕੂਲ ਡੀ ਪੀ ਜ, ਸਟਾਫ਼ ਅਤੇ ਪ੍ਰਬੰਧਕਾਂ ਦੇ ਸਿਰ ਬੰਨ੍ਹਿਆ।

