ਸ਼ਹਿਣਾ ਪੰਚਾਇਤ ਨੂੰ ਹੜ੍ਹ ਪੀੜਤਾਂ ਲਈ ਸਹਾਇਤਾ ਰਾਸ਼ੀ ਸੌਂਪੀ
ਪੁੱਤਰੀ ਪਾਠਸ਼ਾਲਾ ਕਮੇਟੀ ਅਤੇ ਮਾਤਾ ਬੀਬੜੀਆਂ ਮਾਈਆਂ ਮੰਦਰ ਪ੍ਰਬੰਧਕ ਕਮੇਟੀ ਨੇ ਗ੍ਰਾਮ ਪੰਚਾਇਤ ਸ਼ਹਿਣਾ ਨੂੰ ਮੀਂਹ ਹੜ੍ਹਾਂ ਕਾਰਨ ਹੋਈ ਤਬਾਹੀ ਸਬੰਧੀ ਕ੍ਰਮਵਾਰ 40 ਹਜ਼ਾਰ ਰੁਪਏ ਅਤੇ 50 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਹੈ। ਅੱਜ ਪੰਚਾਇਤ ਘਰ ਵਿੱਚ ਗ੍ਰਾਮ ਪੰਚਾਇਤ, ਪਤਵੰਤੇ...
Advertisement
ਪੁੱਤਰੀ ਪਾਠਸ਼ਾਲਾ ਕਮੇਟੀ ਅਤੇ ਮਾਤਾ ਬੀਬੜੀਆਂ ਮਾਈਆਂ ਮੰਦਰ ਪ੍ਰਬੰਧਕ ਕਮੇਟੀ ਨੇ ਗ੍ਰਾਮ ਪੰਚਾਇਤ ਸ਼ਹਿਣਾ ਨੂੰ ਮੀਂਹ ਹੜ੍ਹਾਂ ਕਾਰਨ ਹੋਈ ਤਬਾਹੀ ਸਬੰਧੀ ਕ੍ਰਮਵਾਰ 40 ਹਜ਼ਾਰ ਰੁਪਏ ਅਤੇ 50 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਹੈ। ਅੱਜ ਪੰਚਾਇਤ ਘਰ ਵਿੱਚ ਗ੍ਰਾਮ ਪੰਚਾਇਤ, ਪਤਵੰਤੇ ਸੱਜਣ, ਮਾਤਾ ਬੀਬੜੀਆਂ ਮਾਈਆਂ ਮੰਦਰ ਪ੍ਰਬੰਧਕ ਕਮੇਟੀ ਅਤੇ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੀ ਸਾਂਝੀ ਮੀਟਿੰਗ ਹੋਈ। ਗ੍ਰਾਮ ਪੰਚਾਇਤ ਨੇ ਜਿੱਥੇ 4 ਲੱਖ ਰੁਪਏ ਦਾ ਪਲਾਸਟਿਕ ਦਾ ਕਾਗਜ਼ ਵੰਡਿਆ ਹੈ, ਉੱਥੇ ਹੀ ਗਰੀਬਾਂ ਲਈ ਰਾਹਤ ਕਾਰਜ ਜਾਰੀ ਹਨ। ਸਰਪੰਚ ਨਾਜ਼ਮ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਮੀਂਹ ਨਾਲ ਹੋਈ ਤਬਾਹੀ ਅਤੇ ਡਿੱਗੇ ਘਰਾਂ ਅਤੇ ਗਰੀਬਾਂ ਲਈ ਰਾਸ਼ਨ ਆਦਿ ਉਚਿਤ ਵਿਵਸਥਾ ਕਰਨਗੇ। ਇਸ ਮੌਕੇ ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ, ਡਾਕਟਰ ਅਨਿਲ ਗਰਗ, ਹਰਿੰਦਰ ਦਾਸ ਤੋਤਾ, ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨੀ ਤੇ ਹੋਰ ਹਾਜ਼ਰ ਸਨ।
Advertisement
Advertisement
×