ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਸਿਫ ਵਾਲਾ ਦੀ ਧੀ ਕੈਨੇਡਾ ਫ਼ੌਜ ’ਚ ਭਰਤੀ

ਜਸਪਾਲ ਸਿੰਘ ਸੰਧੂ ਮੱਲਾਂਵਾਲਾ, 18 ਜੂਨ ਮੱਲਾਂਵਾਲਾ ਨੇੜਲੇ ਪਿੰਡ ਆਸਿਫ ਵਾਲਾ ਦੀ ਜਸਵਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਕਾਦਰ ਵਾਲੀਆ ਮਾਰਚ 2020 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਅਤੇ ਕਨੇਡਾ ਵਿੱਚ ਵਧੀਆ ਪੜ੍ਹਾਈ ਕੀਤੀ ਅਪਰੈਲ 2024 ਵਿੱਚ ਜਸਵਿੰਦਰ ਕੌਰ ਕੈਨੇਡਾ ਦੀ...
Advertisement

ਜਸਪਾਲ ਸਿੰਘ ਸੰਧੂ

ਮੱਲਾਂਵਾਲਾ, 18 ਜੂਨ

Advertisement

ਮੱਲਾਂਵਾਲਾ ਨੇੜਲੇ ਪਿੰਡ ਆਸਿਫ ਵਾਲਾ ਦੀ ਜਸਵਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਕਾਦਰ ਵਾਲੀਆ ਮਾਰਚ 2020 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਅਤੇ ਕਨੇਡਾ ਵਿੱਚ ਵਧੀਆ ਪੜ੍ਹਾਈ ਕੀਤੀ ਅਪਰੈਲ 2024 ਵਿੱਚ ਜਸਵਿੰਦਰ ਕੌਰ ਕੈਨੇਡਾ ਦੀ ਪੱਕੀ ਨਾਗਰਿਕ ਬਣੀ। ਹੁਣ 2025 ਵਿੱਚ ਉਸ ਦੀ ਕੈਨੇਡਾ ਫ਼ੌਜ ਵਿੱਚ ਚੋਣ ਹੋਈ ਹੈ। ਜਸਵਿੰਦਰ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੌਰ ਦੇ ਕੈਨੇਡਾ ਫ਼ੌਜ ਵਿੱਚ ਭਰਤੀ ਹੋਣ ਨਾਲ ਪੂਰਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬਾਰਡਨ ਵਿੱਚ ਸੇਵਾਵਾਂ ਨਿਭਾ ਰਹੀ ਹੈ।

Advertisement