ਰਿਸ਼ਵਤ ਦੇ ਦੋਸ਼ ਹੇਠ ਏਐੱਸਆਈ ਤੇ ਦੋ ਹੌਲਦਾਰ ਕਾਬੂ
ਵਿਜੀਲੈਂਸ ਬਿਊਰੋ ਨੇ ਬਠਿੰਡਾ ਪੁਲੀਸ ਦੇ ਏਐੱਸਆਈ ਤੇ ਦੋ ਹੌਲਦਾਰਾਂ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ। ਮੁਲਾਜ਼ਮਾਂ ਦੀ ਪਛਾਣ ਏਐੱਸਆਈ ਜਸਕੌਰ ਸਿੰਘ, ਹੌਲਦਾਰ ਕੁਲਵੀਰ ਸਿੰਘ ਤੇ ਕੁਲਵਿੰਦਰ ਸਿੰਘ ਵਜੋਂ ਹੋਈ ਹੈ। ਇਹ ਥਾਣਾ ਤਲਵੰਡੀ ਸਾਬੋ ਵਿੱਚ ਤਾਇਨਾਤ ਸਨ। ਵਿਜੀਲੈਂਸ ਨੂੰ...
Advertisement
ਵਿਜੀਲੈਂਸ ਬਿਊਰੋ ਨੇ ਬਠਿੰਡਾ ਪੁਲੀਸ ਦੇ ਏਐੱਸਆਈ ਤੇ ਦੋ ਹੌਲਦਾਰਾਂ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ। ਮੁਲਾਜ਼ਮਾਂ ਦੀ ਪਛਾਣ ਏਐੱਸਆਈ ਜਸਕੌਰ ਸਿੰਘ, ਹੌਲਦਾਰ ਕੁਲਵੀਰ ਸਿੰਘ ਤੇ ਕੁਲਵਿੰਦਰ ਸਿੰਘ ਵਜੋਂ ਹੋਈ ਹੈ। ਇਹ ਥਾਣਾ ਤਲਵੰਡੀ ਸਾਬੋ ਵਿੱਚ ਤਾਇਨਾਤ ਸਨ। ਵਿਜੀਲੈਂਸ ਨੂੰ ਹਰਬੰਸ ਸਿੰਘ ਵਾਸੀ ਕਲਾਲ ਵਾਲਾ ਦੇ ਪੁੱਤਰ ਕਰਨਵੀਰ ਸਿੰਘ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਮੁਲਾਜ਼ਮ ਉਸ ਦੇ ਪਿਤਾ ਵਿਰੁੱਧ ਦਰਜ ਕੇਸ ਵਿੱਚ ਰਾਹਤ ਦੇਣ ਦੇ ਬਦਲੇ 40 ਹਜ਼ਾਰ ਰਿਸ਼ਵਤ ਮੰਗ ਰਹੇ ਹਨ। ਇਸ ਦੌਰਾਨ ਕਰਨਵੀਰ ਨੇ ਵਿਜੀਲੈਂਸ ਨਾਲ ਰਾਬਤਾ ਕੀਤਾ ਤੇ ਅੱਜ ਹੌਲਦਾਰ ਕੁਲਵੀਰ ਸਿੰਘ ਨੇ 20 ਹਜ਼ਾਰ ਰੁਪਏ ਰਿਸ਼ਵਤ ਵਜੋਂ ਹਾਸਲ ਕਰ ਲਏ। ਇਹ ਰਕਮ ਉਸ ਨੇ ਜਸਕੌਰ ਸਿੰਘ ਦੇ ਕੁਆਰਟਰ ਵਿੱਚ ਰੱਖ ਦਿੱਤੀ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਪੜਤਾਲ ਮਗਰੋਂ ਕੇਸ ’ਚ ਨਾਮਜ਼ਦ ਕਰ ਕੇ ਜਸਕੌਰ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement
×