DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਸਾ ਦੇ ਕਲਾ ਪ੍ਰੇਮੀਆਂ ਵੱਲੋਂ ਨਾਟਕਕਾਰ ਬਲਰਾਜ ਮਾਨ ਨੂੰ ਸ਼ਰਧਾਂਜਲੀਆਂ

ਬਲਰਾਜ ਮਾਨ ਦੇ ਨਾਟਕਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ
  • fb
  • twitter
  • whatsapp
  • whatsapp
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 4 ਜੁਲਾਈ

Advertisement

ਪ੍ਰਸਿੱਧ ਨਾਟਕਕਾਰ ਬਲਰਾਜ ਮਾਨ ਨਮਿਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮਾਨਸਾ ਦੇ ਕਲਾ ਪ੍ਰੇਮੀਆਂ ਨੇ ਐਲਾਨ ਕੀਤਾ ਕਿ ਉਹ ਬਲਰਾਜ ਮਾਨ ਦੀ ਰੰਗਮੰਚ ਪ੍ਰਤੀ ਘਾਲਣਾ ਨੂੰ ਸਦੀਵੀਂ ਬਣਾਉਣ ਲਈ ਉਨ੍ਹਾਂ ਦੇ ਨਾਟਕਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਤਿ ਕਰਨਗੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੇ ਕਾਰਜਾਂ ਤੋਂ ਉਤਸ਼ਾਹਿਤ ਹੋ ਸਕਣ।

ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਬਲਰਾਜ ਮਾਨ ਦੀ ਜੀਵਨੀ ਨੂੰ ਪ੍ਰਕਾਸ਼ਿਤ ਕਰਵਾਉਣ ਵਾਲੇ ਰੰਗਕਰਮੀਆਂ ਰਾਜ ਜੋਸ਼ੀ, ਹਰਿੰਦਰ ਮਾਨਸ਼ਾਹੀਆ, ਐਡਵੋਕੇਟ ਵਿਜੈ ਸਿੰਗਲਾ, ਦਰਸ਼ਨ ਜਿੰਦਲ, ਡਾ. ਜਨਕ ਰਾਜ ਸਿੰਗਲਾ, ਬਲਰਾਜ ਨੰਗਲ, ਸਰਬਜੀਤ ਕੌਸ਼ਲ, ਪ੍ਰਿਤਪਾਲ ਸਿੰਘ, ਕਮਲਜੀਤ ਮਾਲਵਾ, ਵਿਜੈ ਜਿੰਦਲ, ਸੁਭਾਸ਼ ਬਿੱਟੂ, ਹਰਦੀਪ ਸਿੱਧੂ, ਵਿਸ਼ਵਦੀਪ ਬਰਾੜ, ਨਰੇਸ਼ ਬਿਰਲਾ ਨੇ ਕਿਹਾ ਕਿ ਉਹ ਭਵਿੱਖ ਵਿੱਚ ਬਲਰਾਜ ਮਾਨ ਦੇ ਨਾਟਕ ਕਲਾ ਨਾਲ ਸਬੰਧਤ ਕਿਤਾਬਾਂ ਨੂੰ ਪ੍ਰਕਾਸ਼ਤ ਕਰਵਾਉਣ ਲਈ ਹਰ ਸਹਿਯੋਗ ਕਰਨਗੇ।

ਪ੍ਰਸਿੱਧ ਰੰਗਕਰਮੀ ਮਨਜੀਤ ਕੌਰ ਔਲਖ, ਨਾਟਕਕਾਰ ਡਾ. ਕੁਲਦੀਪ ਦੀਪ, ਰੰਗਕਰਮੀ ਜਗਜੀਤ ਸਿੰਘ ਚਾਹਲ, ਡਾ. ਗੁਰਦੀਪ ਢਿੱਲੋਂ, ਗੁਰਪ੍ਰੀਤ, ਜਗਤਾਰ ਔਲਖ, ਜਸਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਪ੍ਰੋ. ਅਜਮੇਰ ਸਿੰਘ ਔਲਖ ਤੋਂ ਬਾਅਦ ਨਾਟਕਕਾਰ ਬਲਰਾਜ ਮਾਨ ਦਾ ਅਚਾਨਕ ਵਿਛੋੜਾ ਬੇਸ਼ੱਕ ਸਾਰਿਆਂ ਲਈ ਅਸਹਿ ਹੈ, ਪਰ ਉਨ੍ਹਾਂ ਦੀ ਨਾਟਕ ਕਲਾ ਦੀ ਵਿਰਾਸਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।

ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਸਰਦੂਲਗੜ੍ਹ ਹਲਕੇ ਦੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਬਣਾਂਵਾਲੀ ਨੇ ਕਿਹਾ ਕਿ ਬਲਰਾਜ ਮਾਨ ਦੀ ਨਾਟਕ ਕਲਾ ਰਾਹੀਂ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਨੂੰ ਕਦੇ ਵੀ ਨਹੀਂ ਭੁਲਾਇਆ ਨਹੀਂ ਜਾ ਸਕੇਗਾ।

ਪਰਿਵਾਰਕ ਮੈਂਬਰਾਂ ਵਜੋਂ ਲੰਮੇ ਅਰਸੇ ਤੋਂ ਬਲਰਾਜ ਮਾਨ ਨਾਲ ਸਾਂਝ ਰੱਖਣ ਵਾਲੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਭਾਵੁਕ ਹੁੰਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਅਚਾਨਕ ਵਿਛੋੜਾ ਨੇ ਸਭਨਾਂ ਨੂੰ ਡੂੰਘੀ ਸੱਟ ਮਾਰੀ ਹੈ, ਪਰ ਉਨ੍ਹਾਂ ਦੇ ਮੰਡੀਕਰਨ ਬੋਰਡ ਵਿੱਚ ਇਕ ਸਫ਼ਲ, ਇਮਾਨਦਾਰੀ ਅਧਿਕਾਰੀ ਵਜੋਂ ਅਤੇ ਕਲਾ ਦੇ ਖੇਤਰ ਵਿੱਚ ਇਕ ਵੱਡੇ ਨਾਟਕਕਾਰ ਦੇ ਰੂਪ ਵਿੱਚ ਜੋ ਕਿਰਤੀਆਂ, ਕਿਸਾਨਾਂ ਅਤੇ ਮਨੁੱਖਤਾ ਦੇ ਹੋਰਨਾਂ ਵਰਗਾਂ ਲਈ, ਜੋ ਸਨੇਹਾ ਉਨ੍ਹਾਂ ਨੇ ਦਿੱਤਾ, ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਬਲਰਾਜ ਮਾਨ ਦੀ ਅਧਿਆਪਕਾ ਧੀ ਗੁਣਵੰਤ ਕੌਰ, ਪੁੱਤਰ ਹਰਜੀਤ ਸਿੰਘ, ਅਰਸ਼ਦੀਪ ਸਿੰਘ ਨੇ ਭਰੇ ਮਨ ਨਾਲ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਵੱਲੋਂ ਕੀਤੇ ਕਾਰਜਾਂ ਨੂੰ ਹੋਰ ਅੱਗੇ ਲੈਕੇ ਜਾਣਗੇ।

Advertisement
×