ਗੁਰੂ ਗੋਬਿੰਦ ਸਿੰਘ ਸਕੂਲ 'ਚ ਕਲਾ ਪ੍ਰਦਰਸ਼ਨੀ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿੱਚ ਕਲਾ ਪ੍ਰਦਰਸ਼ਨ ਲਗਾਈ ਗਈ ਜਿਸ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਕੀਤਾ। ਇਸ ਪ੍ਰਦਰਸ਼ਨੀ ਵਿੱਚ ਪੰਜਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਕਲੇ ਮਾਡਲਿੰਗ, ਪੇਪਰ ਕ੍ਰਾਫਟ ਅਤੇ ਹੋਰ ਵਾਧੂ ਚੀਜ਼ਾਂ ਦਾ...
Advertisement
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿੱਚ ਕਲਾ ਪ੍ਰਦਰਸ਼ਨ ਲਗਾਈ ਗਈ ਜਿਸ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਕੀਤਾ। ਇਸ ਪ੍ਰਦਰਸ਼ਨੀ ਵਿੱਚ ਪੰਜਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਕਲੇ ਮਾਡਲਿੰਗ, ਪੇਪਰ ਕ੍ਰਾਫਟ ਅਤੇ ਹੋਰ ਵਾਧੂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋਏ ਸਜਾਵਟ ਨਾਲ ਸਬੰਧਤ ਵੱਖ-ਵੱਖ ਚੀਜ਼ਾਂ ਬਣਾਈਆਂ। ਪ੍ਰਿੰਸੀਪਲ ਗੁਰਿੰਦਰ ਕੌਰ ਨੇ ਆਰਟ ਪ੍ਰਦਰਸ਼ਨੀ ਵਿਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਕਰਦਿਆਂ ਇਸ ਉਪਰਾਲੇ ਲਈ ਸਕੂਲ ਦੇ ਆਰਟ ਐਂਡ ਕਰਾਫਟ ਅਧਿਆਪਕਾਂ ਇੰਦਰਜੀਤ ਸਿੰਘ ਕੋਟਕਪੂਰਾ ਅਤੇ ਇੰਦਰਜੀਤ ਸਿੰਘ ਭਗਤਾ ਦਾ ਧੰਨਵਾਦ ਕੀਤਾ।
Advertisement
Advertisement
×