ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ
ਥਾਣਾ ਵੈਰੋਵਾਲ ਅਤੇ ਖਾਲੜਾ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਬੀਤੀ ਸ਼ਾਮ ਆਪੋ-ਆਪਣੇ ਇਲਾਕੇ ਤੋਂ 20250 ਐੱਮਐੱਲ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵੈਰੋਵਾਲ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਰਾਮਪੁਰ ਨਰੋਤਮਪੁਰ ਦੇ ਵਾਸੀ ਗੁਰਪ੍ਰੀਤ ਸਿੰਘ...
Advertisement
ਥਾਣਾ ਵੈਰੋਵਾਲ ਅਤੇ ਖਾਲੜਾ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਬੀਤੀ ਸ਼ਾਮ ਆਪੋ-ਆਪਣੇ ਇਲਾਕੇ ਤੋਂ 20250 ਐੱਮਐੱਲ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵੈਰੋਵਾਲ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਰਾਮਪੁਰ ਨਰੋਤਮਪੁਰ ਦੇ ਵਾਸੀ ਗੁਰਪ੍ਰੀਤ ਸਿੰਘ ਲਾਡੀ ਅਤੇ ਸਰਲੀ ਖੁਰਦ ਦੇ ਵਾਸੀ ਜੋਗਿੰਦਰ ਸਿੰਘ ਤੋਂ 13500 ਐੱਮਐੱਲ ਅਤੇ ਖਾਲੜਾ ਪੁਲੀਸ ਨੇ ਇਲਾਕੇ ਦੇ ਪਿੰਡ ਵਾਂ ਤਾਰਾ ਸਿੰਘ ਦੇ ਵਾਸੀ ਗੁਰਲਾਲ ਸਿੰਘ ਦੇ ਘਰੋਂ 6750 ਐੱਮ ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤੇ ਹਨ।
Advertisement
Advertisement
×