ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੱਤਰ ਪ੍ਰੇਰਕ ਕਾਲਾਂਵਾਲੀ, 5 ਜੁਲਾਈ ਸੀਆਈਏ ਸਟਾਫ ਕਾਲਾਂਵਾਲੀ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਲਖਵੀਰ ਸਿੰਘ ਉਰਫ਼ ਨਿੱਕਾ ਵਾਸੀ ਫੱਲੜ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਸੀਆਈਏ ਕਾਲਾਂਵਾਲੀ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ...
Advertisement
ਪੱਤਰ ਪ੍ਰੇਰਕ
ਕਾਲਾਂਵਾਲੀ, 5 ਜੁਲਾਈ
Advertisement
ਸੀਆਈਏ ਸਟਾਫ ਕਾਲਾਂਵਾਲੀ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਲਖਵੀਰ ਸਿੰਘ ਉਰਫ਼ ਨਿੱਕਾ ਵਾਸੀ ਫੱਲੜ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਸੀਆਈਏ ਕਾਲਾਂਵਾਲੀ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ 19 ਜੂਨ ਨੂੰ ਗੁਰਪਿਆਰ ਸਿੰਘ ਪੁੱਤਰ ਰਾਮਜੀਤ ਸਿੰਘ ਵਾਸੀ ਮੰਡੀ ਕਾਲਾਂਵਾਲੀ ਦੀ ਸ਼ਿਕਾਇਤ ’ਤੇ ਮੋਟਰਸਾਈਕਲ ਚੋਰੀ ਦਾ ਕੇਸ ਦਰਜ ਕੀਤਾ ਗਿਆ ਸੀ। ਗੁਰਪਿਆਰ ਨੇ ਦੱਸਿਆ ਸੀ ਕਿ ਉਹ ਮੋਟਰਸਾਈਕਲ ਸਣੇ ਸਾਮਾਨ ਖਰੀਦਣ ਲਈ ਮੰਡੀ ਕਾਲਾਂਵਾਲੀ ਦੇ ਬੱਸ ਅੱਡੇ ਨੇੜੇ ਦੁਕਾਨ ’ਤੇ ਗਿਆ ਸੀ। ਜਦੋਂ ਉਹ ਸਾਮਾਨ ਲੈ ਕੇ ਬਾਹਰ ਆਇਆ ਤਾਂ ਮੋਟਰਸਾਈਕਲ ਗਾਇਬ ਸੀ। ਇਸ ਸਬੰਧੀ ਜਾਂਚ ਕਰਨ ਮਗਰੋਂ ਹੈੱਡ ਕਾਂਸਟੇਬਲ ਸੰਦੀਪ ਕੁਮਾਰ ਵੱਲੋਂ ਗੁਰਦੇਵ ਸਿੰਘ ਉਰਫ਼ ਨਿੱਕਾ ਵਾਸੀ ਫਲਾੜ ਜ਼ਿਲ੍ਹਾ ਬਠਿੰਡਾ ਪੰਜਾਬ ਨੂੰ ਗ੍ਰਿਫ਼ਤਾਰ ਕੀਤਾ ਗਿਆ।
Advertisement
×