ਪਰਮਿੰਦਰ ਪਿੰਕੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ
ਮੱਲਾਂਵਾਲਾ: ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਖਿਆ ਕਿ ਨਾਬਾਰਡ ਸਕੀਮ ਤਹਿਤ ਪਿੰਡਾਂ ’ਚ ਪੀਣ ਵਾਲੇ ਪਾਣੀ ਲਈ ਟਿਊਬਵੈੱਲ ਲਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਪਿੰਡ ਧੀਰਾ ਧਾਰਾ ’ਚ 90 ਲੱਖ ਰੁਪਏ, ਪਿੰਡ ਅੱਕੂ ਵਾਲਾ ਵਿੱਚ 50 ਲੱਖ ਰੁਪਏ ਅਤੇ ਪਿੰਡ ਬੱਗੇ ਵਾਲਾ ਵਿੱਚ 55 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਲਾਉਣ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਇਸ ਮੌਕੇ ਸਰਵਨ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਸਰਪੰਚ, ਬਲਜਿੰਦਰ ਸਿੰਘ ਕਮਾਲਾ ਮਿੱਡੂ, ਬਲੀ ਸਿੰਘ ਉਸਨਵਾਲਾ, ਹਰਦੇਵ ਸਿੰਘ ਸਰਪੰਚ, ਮਨਦੀਪ ਸਿੰਘ ਸਰਪੰਚ, ਸੁਖਦੇਵ ਸਿੰਘ ਸਰਪੰਚ, ਗੁਰਪ੍ਰਤਾਪ ਸਿੰਘ ਸਰਪੰਚ, ਗੁਰਜਿੰਦਰ ਸਿੰਘ ਸਰਪੰਚ, ਨਿਸ਼ਾਨ ਸਿੰਘ ਮੁੱਧਕਾ, ਬਲਦੇਵ ਸਿੰਘ ਸਰਪੰਚ, ਬੇਅੰਤ ਸਿੰਘ ਸਰਪੰਚ, ਜੱਗਾ ਭੁੱਚੋਵਾਲੀਆ, ਲਵਪ੍ਰੀਤ ਸਿੰਘ ਬੱਗੇਵਾਲਾ, ਰਣਜੋਤ ਸਿੰਘ ਸਰਪੰਚ ਆਦਿ ਨੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਨਾ ਹੁੰਦਿਆਂ ਹੋਇਆਂ ਵੀ ਸ੍ਰੀ ਪਿੰਕੀ ਹਲਕੇ ਲਈ ਇੱਕ ਮਸੀਹੇ ਵਜੋਂ ਕੰਮ ਕਰ ਰਹੇ ਹਨ। -ਪੱਤਰ ਪ੍ਰੇਰਕ