ਕ੍ਰਿਕਟ ਟੂਰਨਾਮੈਂਟ ’ਚ ਐਪਲ ਸਕੂਲ ਅੱਵਲ
ਲੰਬੀ ਜ਼ੋਨ ਦੇ ਅੰਤਰ ਸਕੂਲ ਖੇਡ ਮੁਕਾਬਲਿਆਂ 'ਚ ਐਪਲ ਇੰਟਰਨੈਸ਼ਨਲ ਸਕੂਲ, ਲੰਬੀ ਨੇ ਕ੍ਰਿਕਟ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਟੀਮ ਨੇ ਸਾਰੇ ਮੈਚ ਵੱਡੇ ਅੰਤਰ ਨਾਲ ਜਿੱਤੇ ਹਨ। ਇਨ੍ਹਾਂ ਮੁਕਾਬਲਿਆਂ ਤਹਿਤ ਖੋ-ਖੋ, ਕਬੱਡੀ (ਸਰਕਲ ਸਟਾਈਲ ਤੇ ਨੈਸ਼ਨਲ ਸਟਾਈਲ),...
Advertisement
ਲੰਬੀ ਜ਼ੋਨ ਦੇ ਅੰਤਰ ਸਕੂਲ ਖੇਡ ਮੁਕਾਬਲਿਆਂ 'ਚ ਐਪਲ ਇੰਟਰਨੈਸ਼ਨਲ ਸਕੂਲ, ਲੰਬੀ ਨੇ ਕ੍ਰਿਕਟ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਟੀਮ ਨੇ ਸਾਰੇ ਮੈਚ ਵੱਡੇ ਅੰਤਰ ਨਾਲ ਜਿੱਤੇ ਹਨ। ਇਨ੍ਹਾਂ ਮੁਕਾਬਲਿਆਂ ਤਹਿਤ ਖੋ-ਖੋ, ਕਬੱਡੀ (ਸਰਕਲ ਸਟਾਈਲ ਤੇ ਨੈਸ਼ਨਲ ਸਟਾਈਲ), ਰੱਸਾਕਸ਼ੀ ਆਦਿ ਖੇਡਾਂ ਵਿੱਚ ਕਰਵਾਏ ਜਾ ਰਹੇ ਹਨ। ਖੇਡਾਂ ਦਾ ਉਦਘਾਟਨ ਪ੍ਰਿੰਸੀਪਲ ਹਰਵਿੰਦਰ ਸਿੰਘ, ਸਰਪੰਚ ਹਰਪਿੰਦਰ ਸਿੰਘ ਅਤੇ ਐਸਐਮਸੀ ਪ੍ਰਧਾਨ ਲਖਵਿੰਦਰ ਸਿੰਘ ਵੱਲੋਂ ਕੀਤੀ ਗਿਆ। ਐਪਲ ਸਕੂਲ ਦੀ ਕ੍ਰਿਕਟ ਟੀਮ ਦੇ ਬਿਹਤਰੀਨ ਪ੍ਰਦਰਸ਼ਨ ’ਤੇ ਪ੍ਰਿੰਸੀਪਲ ਮਨਦੀਪ ਪਾਲ ਕੌਰ, ਚੇਅਰਮੈਨ ਹਰਪ੍ਰੀਤ ਸਿੰਘ ਤੇ ਸਟਾਫ ਨੇ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਜੋਨ ਸਕੱਤਰ ਨਰੇਸ਼ ਕੁਮਾਰ, ਮੇਜਰ ਸਿੰਘ, ਜਸਵਿੰਦਰ ਸਿੰਘ ਡੀ.ਪੀ.ਈ., ਕੁਲਦੀਪ ਸਿੰਘ ਸੰਧੂ ਅਤੇ ਅਧਿਆਪਕ ਮੌਜੂਦ ਸਨ।
Advertisement
Advertisement
×