ਪਿੰਡ ਟੱਲੀ ਗੁਲਾਮ ਦੇ ਇੱਕ ਹੋਰ ਵਿਅਕਤੀ ਦੀ ਹੜ੍ਹ ਦੇ ਪਾਣੀ ’ਚ ਡੁੱਬਣ ਨਾਲ ਮੌਤ
ਇਥੋਂ ਨੇੜਲੇ ਪਿੰਡ ਟੱਲੀ ਗੁਲਾਮ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਦੋ ਦਿਨ ਬਾਅਦ ਹੀ ਅੱਜ ਪਿੰਡ ਟੱਲੀ ਗੁਲਾਮ ਦੇ ਰਹਿਣ ਵਾਲੇ ਇੱਕ ਹੋਰ 38 ਸਾਲਾ ਵਿਅਕਤੀ ਦੀ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ...
Advertisement
ਇਥੋਂ ਨੇੜਲੇ ਪਿੰਡ ਟੱਲੀ ਗੁਲਾਮ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਦੋ ਦਿਨ ਬਾਅਦ ਹੀ ਅੱਜ ਪਿੰਡ ਟੱਲੀ ਗੁਲਾਮ ਦੇ ਰਹਿਣ ਵਾਲੇ ਇੱਕ ਹੋਰ 38 ਸਾਲਾ ਵਿਅਕਤੀ ਦੀ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਬਾਬੂ ਸਿੰਘ ਪੁੱਤਰ ਦਿਆਲ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂ ਸਿੰਘ ਪਿੰਡ ਬੱਗੇਵਾਲਾ ਤੋਂ ਆਪਣੇ ਘਰ ਟੱਲੀ ਗੁਲਾਮ ਵਾਪਸ ਜਾ ਰਿਹਾ ਸੀ ਕਿ ਸੜਕ ਤੋਂ ਪਿਆ ਤਿਲਕ ਜਾਣ ਕਾਰਨ ਉਹ ਡੂੰਘੇ ਪਾਣੀ ਵਿੱਚ ਡਿੱਗ ਪਿਆ।
Advertisement
ਮ੍ਰਿਤਕ ਬਾਬੂ ਸਿੰਘ ਨੂੰ ਡੁੱਬਦਾ ਵੇਖ ਕੇ ਪਿੱਛੇ ਆ ਰਹੇ ਲੋਕਾਂ ਨੇ ਰੌਲਾ ਪਾਇਆ ਅਤੇ ਰੌਲਾ ਸੁਣ ਕੇ ਅਗਨਬੋਟ ’ਤੇ ਸਵਾਰ ਲੋਕਾਂ ਨੇ ਰਾਹੀਂ ਬਾਬੂ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਅਤੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
×