ਅਨਮੋਲਪ੍ਰੀਤ ਦੀ ਭਾਰਤੀ ਕਬੱਡੀ ਟੀਮ ਲਈ ਚੋਣ
ਪਿੰਡ ਕਾਂਗੜ ਦੇ ਜੰਮਪਲ ਅਨਮੋਲਪ੍ਰੀਤ ਸਿੰਘ ਕਾਂਗੜ ਨੂੰ ਆਈ ਸੀ ਐੱਸ ਈ ਭਾਰਤ ਦੀ ਕਬੱਡੀ ਟੀਮ ਅੰਡਰ-17 ਲਈ ਚੁਣਿਆ ਗਿਆ ਹੈ। ਪਿੰਡ ਵਾਸੀਆਂ ’ਚ ਖੁਸ਼ੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀ ਅਨਮੋਲਪ੍ਰੀਤ ਨੇ...
ਪਿੰਡ ਕਾਂਗੜ ਦੇ ਜੰਮਪਲ ਅਨਮੋਲਪ੍ਰੀਤ ਸਿੰਘ ਕਾਂਗੜ ਨੂੰ ਆਈ ਸੀ ਐੱਸ ਈ ਭਾਰਤ ਦੀ ਕਬੱਡੀ ਟੀਮ ਅੰਡਰ-17 ਲਈ ਚੁਣਿਆ ਗਿਆ ਹੈ। ਪਿੰਡ ਵਾਸੀਆਂ ’ਚ ਖੁਸ਼ੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀ ਅਨਮੋਲਪ੍ਰੀਤ ਨੇ ਹਰਿਦੁਆਰ ਵਿੱਚ ਹੋਏ ਮੁਕਾਬਲਿਆਂ ਵਿੱਚ ਪੰਜਾਬ ਵੱਲੋਂ ਖੇਡਦਿਆਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਕੋਚ ਬਖਸ਼ੀਸ਼ ਸਿੰਘ ਤੇ ਅਧਿਆਪਕ ਆਗੂ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਹੁਣ ਅਨਮੋਲਪ੍ਰੀਤ ਤੇਲੰਗਨਾ 'ਚ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਏ ਜਾ ਰਹੇ ਮੁਕਾਬਲਿਆਂ 'ਚ ਭਾਰਤੀ ਟੀਮ ਵੱਲੋਂ ਖੇਡੇਗਾ। ਇਲਾਕਾ ਨਿਵਾਸੀਆਂ ਵੱਲੋਂ ਬੱਚੇ ਦੇ ਦਾਦਾ ਸਰਬਨ ਸਿੰਘ ਧਾਲੀਵਾਲ, ਪਿਤਾ ਰਵਿੰਦਰ ਸਿੰਘ ਤੇ ਮਾਤਾ ਜਸਪਾਲ ਕੌਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਵੱਲੋਂ ਅਨਮੋਲਪ੍ਰੀਤ ਦਾ ਪਿੰਡ ਕਾਂਗੜ ਪਹੁੰਚਣ ਤੇ ਢੋਲ-ਢਮੱਕੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਗੋਬਿੰਦ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ, ਚੇਅਰਮੈਨ ਜੈਸੀ ਕਾਂਗੜ, ਡਾ. ਸਵਰਨਜੀਤ ਸਿੰਘ, ਸਰਪੰਚ ਗੁਰਪ੍ਰਤਾਪ ਸਿੰਘ, ਗੋਰਾ ਕਾਂਗੜ, ਸਰਪੰਚ ਨਸੀਬ ਕੌਰ, ਕ੍ਰਿਸ਼ਨ ਲਾਲ, ਛੱਜੂ ਸਿੰਘ ਪੰਚ ਤੇ ਸੁਖਦੀਪ ਧਾਲੀਵਾਲ ਹਾਜ਼ਰ ਸਨ।

