ਹੜ੍ਹ ਨਾਲ ਨਜਿੱਠਣ ਲਈ ਸਰਬ-ਪਾਰਟੀ ਮੀਟਿੰਗ ਸੱਦਣ ਦੀ ਅਪੀਲ
ਪੱਤਰ ਪ੍ਰੇਰਕ ਮਾਨਸਾ, 18 ਜੁਲਾਈ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਬੁਢਲਾਡਾ ਹਲਕੇ ਦੇ ਮੌਜੂਦਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੂੰ ਅਪੀਲ ਕੀਤੀ ਕਿ ਮਾਨਸਾ ਜ਼ਿਲ੍ਹੇ ਦੇ ਚਾਂਦਪੁਰਾ ਬੰਨ੍ਹ ਦੇ ਮੁੱਦੇ ’ਤੇ ਸਰਬਪਾਰਟੀ ਮੀਟਿੰਗ ਬੁਲਾਉਣ, ਜਿਸ ਵਿੱਚ ਹਲਕੇ...
Advertisement
ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
Advertisement
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਬੁਢਲਾਡਾ ਹਲਕੇ ਦੇ ਮੌਜੂਦਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੂੰ ਅਪੀਲ ਕੀਤੀ ਕਿ ਮਾਨਸਾ ਜ਼ਿਲ੍ਹੇ ਦੇ ਚਾਂਦਪੁਰਾ ਬੰਨ੍ਹ ਦੇ ਮੁੱਦੇ ’ਤੇ ਸਰਬਪਾਰਟੀ ਮੀਟਿੰਗ ਬੁਲਾਉਣ, ਜਿਸ ਵਿੱਚ ਹਲਕੇ ਦੇ ਸਮੂਹ ਸਾਬਕਾ ਵਿਧਾਇਕਾਂ ਨੂੰ ਸੱਦਾ ਦਿੱਤਾ ਜਾਵੇ ਅਤੇ ਇਸ ਮੀਟਿੰਗ ਦੀ ਅਗਵਾਈ ਹਲਕਾ ਵਿਧਾਇਕ ਖੁਦ ਕਰਨ। ਸਾਬਕਾ ਵਿਧਾਇਕ ਮੰਤਰੀ ਰਾਏ ਬਾਂਸਲ ਨੇ ਕਿਹਾ ਕਿ ਇਸ ਕੁਦਰਤੀ ਆਫਤ ਦੀ ਮਾਰ ਕਾਰਨ ਹਜਾਰਾਂ ਏਕੜ ਕਿਸਾਨਾਂ ਦੀ ਫ਼ਸਲ ਜਿੱਥੇ ਤਬਾਹ ਹੋ ਚੁੱਕੀ ਹੈ, ਉਥੇ ਖੇਤ ਮਜ਼ਦੂਰ, ਦਿਹਾੜੀਦਾਰ ਸਮੇਂ-ਸਮੇਂ ਦੀ ਰੋਟੀ ਤੋਂ ਵੀ ਵਾਂਝੇ ਨਜ਼ਰ ਆ ਰਿਹਾ ਹਨ। ਉਨ੍ਹਾਂ ਕਿਹਾ ਕਿ ਇਸ ਹਾਲਾਤਾਂ ਵਿੱਚ ਸਭ ਨੂੰ ਰਲਕੇ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
Advertisement
Advertisement
×