ਭਾਈ ਘਨ੍ਹੱਈਆ ਮਾਨਵ ਸੇਵਾ ਟਰੱਸਟ ਨੂੰ ਐਂਬੂਲੈਂਸ ਭੇਟ
ਭਾਈ ਘਨ੍ਹੱਈਆ ਮਾਨਵ ਸੇਵਾ ਟਰੱਸਟ ਨੇ ਅੱਜ ਆਪਣੀ ਦਸਵੀਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ। ਇਹ ਨਵੀਂ ਐਂਬੂਲੈਂਸ ਨੂੰ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਭਾਈ ਘਨ੍ਹਈਆ ਆਸ਼ਰਮ ਨੂੰ ਭੇਟ ਕੀਤੀ ਗਈ ਹੈ। ਇਸ ਐਂਬੂਲੈਂਸ ਦਾ ਉਦਘਾਟਨ ਐਸਬੀਆਈ ਦੇ ਜਨਰਲ ਮੈਨੇਜਰ ਨੀਰਜ ਭਾਰਤੀ...
Advertisement
ਭਾਈ ਘਨ੍ਹੱਈਆ ਮਾਨਵ ਸੇਵਾ ਟਰੱਸਟ ਨੇ ਅੱਜ ਆਪਣੀ ਦਸਵੀਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ। ਇਹ ਨਵੀਂ ਐਂਬੂਲੈਂਸ ਨੂੰ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਭਾਈ ਘਨ੍ਹਈਆ ਆਸ਼ਰਮ ਨੂੰ ਭੇਟ ਕੀਤੀ ਗਈ ਹੈ।
ਇਸ ਐਂਬੂਲੈਂਸ ਦਾ ਉਦਘਾਟਨ ਐਸਬੀਆਈ ਦੇ ਜਨਰਲ ਮੈਨੇਜਰ ਨੀਰਜ ਭਾਰਤੀ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਈ ਘਨ੍ਹੱਈਆ ਮਾਨਵ ਸੇਵਾ ਟਰੱਸਟ ਵਰਗੀ ਸੇਵਾ ਨਾਲ ਜੁੜਨਾ ਉਨ੍ਹਾਂ ਦਾ ਸੁਭਾਗ ਹੈ ਅਤੇ ਉਹ ਆਪਣੇ ਆਪ ਨੂੰ ਧੰਨ ਸਮਝਦੇ ਹਨ ਕਿ ਉਨ੍ਹਾਂ ਨੂੰ ਆਸ਼ਰਮ ਵਿੱਚ ਆ ਕੇ ਇਹ ਸੇਵਾ ਪ੍ਰਦਾਨ ਕਰਨ ਦਾ ਮੌਕਾ ਮਿਲਿਆ। ਇਸ ਸਮਾਗਮ ਦੀ ਪ੍ਰਧਾਨਗੀ ਐਸਬੀਆਈ ਦੇ ਖੇਤਰੀ ਮੈਨੇਜਰ ਕੇਐੱਲ ਚੌਹਾਨ ਨੇ ਕੀਤੀ।
Advertisement
Advertisement