ਅਮਾਰ ਤੇ ਮੁਸਕਾਨ ਨੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ
ਪਵਨ ਗੋਇਲ
ਭੁੱਚੋ ਮੰਡੀ, 24 ਫਰਵਰੀ
ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਹਿਰਾ ਮੁਹੱਬਤ ਵਿੱਚ ਪ੍ਰੋਫੈਸਰ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਮੁਕਾਬਲਿਆਂ ’ਚ ਅਮਨ ਸ਼ਰਮਾ, ਜਸ਼ਨਪ੍ਰੀਤ ਕੌਰ, ਸੁਖਵਿੰਦਰ ਕੌਰ, ਸੁਖਪ੍ਰੀਤ ਕੌਰ, ਸ਼ਬਨੂਰ, ਨਵਦੀਪ ਕੌਰ, ਅੰਜਲੀ ਸ਼ਰਮਾ, ਕਰਮਜੀਤ ਕੌਰ, ਮੁਸਕਾਨ, ਜਸਪ੍ਰੀਤ ਕੌਰ, ਇਰਬਨਜੋਤ ਕੌਰ, , ਯਸ਼ਪ੍ਰੀਤ ਕੌਰ,, ਰਿੰਕੀ, ਰੁਪਿੰਦਰ ਕੌਰ, ਹਰਪ੍ਰੀਤ ਕੌਰ, ਕਾਜਲਪ੍ਰੀਤ ਕੌਰ, ਮਨਵੀਰ ਕੌਰ ਇਰਬਨਜੋਤ, ਸੁਖਮਨਪ੍ਰੀਤ ਕੌਰ, ਮਨਵੀਰ ਕੌਰ, ਹਰਲੀਨ ਕੌਰ, ਪ੍ਰਭਜੋਤ ਕੌਰ, ਨਵਦੀਪ, ਖੁਸ਼ਵੀਰ ਕੌਰ, ਕਰਮਜੀਤ ਕੌਰ, ਸੀਮਾ ਰਾਣੀ, ਅਮਾਰ, ਦੀਪਕ ਕੁਮਾਰ, ਬਾਸਿਤ, ਅਥਾਰਵ, ਜਗਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਤਜਿੰਦਰ ਸਿੰਘ, ਆਕਿਫ਼ ਹੁਸੈਨ, ਹੁਸਨਦੀਪ ਸਿੰਘ, ਹੁਸਨਦੀਪ ਸਿੰਘ ਜੇਤੂ ਰਹੇ।
ਬੈਸਟ ਅਥਲੀਟ ਦਾ ਖਿਤਾਬ ਲੜਕਿਆਂ ਵਿੱਚੋਂ ਅਮਾਰ ਅਤੇ ਲੜਕੀਆਂ ਵਿੱਚੋਂ ਮੁਸਕਾਨ ਨੇ ਹਾਸਲ ਕੀਤਾ। ਬੈਸਟ ਹਾਊਸ ਦੀ ਪੁਜੀਸ਼ਨ ਸ਼ਹੀਦ ਊਧਮ ਸਿੰਘ ਹਾਊਸ ਹਿੱਸੇ ਆਈ। ਜੇਤੂਆਂ ਨੂੰ ਡਿਗਰੀ ਕਾਲਜ ਦੀ ਪ੍ਰਿੰਸੀਪਲ ਪ੍ਰੋ. ਅਮਨਿੰਦਰ ਕੌਰ, ਨਰਸਿੰਗ ਕਾਲਜ ਦੀ ਪ੍ਰਿੰਸੀਪਲ ਸ਼ੀਬਾ ਅਨੀਥਾ ਰਾਣੀ, ਡਿਗਰੀ, ਐਜੂਕੇਸ਼ਨ ਅਤੇ ਨਰਸਿੰਗ ਕਾਲਜ ਦੇ ਸਟਾਫ ਨੇ ਸਨਮਾਨਿਤ ਕੀਤਾ।