ਦੋ ਲੱਖ ਰੁਪਏ ਦਾ ਇਨਾਮੀ ਭਗੌੜਾ ਅਮਨ ਸਕੋਡਾ ਗ੍ਰਿਫਤਾਰ
ਪਰਮਜੀਤ ਸਿੰਘ ਫਾਜ਼ਿਲਕਾ, 16 ਮਾਰਚ ਫਾਜ਼ਿਲਕਾ ਪੁਲੀਸ ਵੱਲੋਂ 2 ਲੱਖ ਰੁਪਏ ਦੇ ਇਨਾਮੀ ਭਗੌੜੇ ਅਮਨ ਸਕੋਡਾ ਨੂੰ ਵਾਰਾਣਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲ੍ਹੇ ਦੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ...
Advertisement
ਪਰਮਜੀਤ ਸਿੰਘ
ਫਾਜ਼ਿਲਕਾ, 16 ਮਾਰਚ
Advertisement
ਫਾਜ਼ਿਲਕਾ ਪੁਲੀਸ ਵੱਲੋਂ 2 ਲੱਖ ਰੁਪਏ ਦੇ ਇਨਾਮੀ ਭਗੌੜੇ ਅਮਨ ਸਕੋਡਾ ਨੂੰ ਵਾਰਾਣਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲ੍ਹੇ ਦੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਕਾਫੀ ਸਾਲਾਂ ਤੋਂ ਭਗੌੜਾ ਚਲਿਆ ਆ ਰਿਹਾ ਸੀ ਜਿਸ ’ਤੇ ਪੁਲੀਸ ਵੱਲੋਂ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਉਹ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਟਿਕਾਣੇ ਬਦਲ ਲੈਂਦਾ ਸੀ। ਅੱਜ ਅਮਨ ਸਕੋਡਾ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਫਾਜ਼ਿਲਕਾ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਦਾ ਮਿਤੀ 20 ਮਾਰਚ ਤੱਕ ਦਾ ਪੁਲੀਸ ਰਿਮਾਂਡ ਦਿੱਤਾ ਹੈ।
Advertisement
×