ਆਲ ਇੰਡੀਆ ਕਿਸਾਨ ਸਭਾ ਦੇ ਵਫ਼ਦ ਵੱਲੋਂ ਘੱਗਰ ਦੇ ਬੰਨ੍ਹਾਂ ਦਾ ਜਾਇਜ਼ਾ
ਆਲ ਇੰਡੀਆ ਕਿਸਾਨ ਸਭਾ (1936) ਦੇ ਇੱਕ ਵਫ਼ਦ ਨੇ ਅੱਜ ਰਾਜਸਥਾਨ ਨਹਿਰ ਦੇ ਸਾਈਫਨ ਅਤੇ ਘੱਗਰ ਦੇ ਬੰਨ੍ਹਾਂ ਦਾ ਸਰਵੇਖਣ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਵਫ਼ਦ ਵਿੱਚ ਕਾਮਰੇਡ ਸਵਰਨ ਸਿੰਘ ਵਿਰਕ, ਬਲਰਾਜ ਵਣੀ, ਸਤਨਾਮ ਸਿੰਘ ਵਰਨ ਅਤੇ ਰੇਸ਼ਮ ਸਿੰਘ ਸੰਧੂ ਸ਼ਾਮਲ ਸਨ। ਵਫ਼ਦ ਨੇ ਪਿੱਛੇ ਤੋਂ ਆ ਰਹੇ ਪਾਣੀ ਦੇ ਮੱਦੇਨਜ਼ਰ ਬੰਨ੍ਹਾਂ ’ਤੇ ਚੌਕਸੀ ਰੱਖਣ ਲਈ ਕਿਹਾ ਅਤੇ ਰਾਜਸਥਾਨ ਨਹਿਰ ਦੇ ਸਾਈਫਨ ਦੀ ਸਮਰੱਥਾ ਦੁੱਗਣੀ ਕਰਨ ਦੀ ਮੰਗ ਨੂੰ ਵੀ ਦੁਹਰਾਇਆ। ਕਾਮਰੇਡ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਨੂੰ ਓਟੂ ਝੀਲ ਦੀ ਖੁਦਾਈ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਓਟੂ ਤੋਂ ਰਾਜ ਕੈਨਾਲ ਨਹਿਰ ਤੱਕ ਦੋਵੇਂ ਪਾਸੇ ਬੰਨ੍ਹਾਂ 'ਤੇ ਪੱਕੀ ਸੜਕ ਬਣਾਉਣੀ ਚਾਹੀਦੀ ਹੈ। ਬੰਨ੍ਹਾਂ 'ਤੇ ਲਾਈਟਿੰਗ ਅਤੇ ਵਾਟਰਪਰੂਫ਼ ਤਰਪਾਲਾਂ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਤਰੀ ਘੱਗਰ ਨਹਿਰ ਦੇ ਅੰਤ ਤੇ ਐਨਾ ਪਾਣੀ ਓਵਰਫਲੋ ਹੋ ਗਿਆ ਹੈ ਕਿ ਆਲੇ ਦੁਆਲੇ ਦੇ ਇਲਾਕੇ ਦੀਆਂ ਸੈਂਕੜੇ ਏਕੜ ਫਸਲਾਂ ਡੁੱਬ ਸਕਦੀਆਂ ਹਨ। ਇਸ ਪਾਣੀ ਨੂੰ ਇੱਕ ਵੱਡੀ ਪਾਈਪ ਲਾਈਨ ਵਿਛਾਕੇ ਘੱਗਰ ਵਿੱਚ ਲਿਫਟ ਕਰਕੇ ਪਾਇਆ ਜਾਵੇ। ਉੱਤਰੀ ਘੱਗਰ ਨਹਿਰ 'ਤੇ ਜਲਦੀ ਤੋਂ ਜਲਦੀ ਇੱਕ ਸਾਈਫਨ ਬਣਾਇਆ ਜਾਵੇ। ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦੋਵਾਂ ਬੰਨ੍ਹਾਂ ਦੇ ਵਿਚਕਾਰ ਡੁੱਬ ਗਈਆਂ ਹਨ।